ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਇਸਤੇਮਾਲ ਕਰਨ ਵਾਲਿਆਂ ਲੋਕਾਂ ਲਈ ਵੱਡੀ ਖਬਰ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਵੱਡੇ ਲੈਣ-ਦੇਣ ਦੀ ਸੀਮਾ 5 ਲੱਖ ਰੁਪਏ ਤੋਂ ਵਧਾ ਦਿੱਤੀ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ। ਇਸ ਤਹਿਤ ਇਕ ਦਿਨ ਵਿਚ ਤੁਸੀਂ 10 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਕਰ ਸਕੋਗੇ। ਇਹ ਬਦਲਾਅ ਕੁਝ ਖਾਸ ਆਨਲਾਈਨ ਭੁਗਤਾਨ ਜਿਵੇਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼, ਬੀਮਾ ਪੇਮੈਂਟ, ਕ੍ਰੈਡਿਟ ਕਾਰਡ ਬਿਲ ਪੇਮੈਂਟ ਆਦਿ ਲਈ ਲਾਗੂ ਹੋਵੇਗਾ।
ਹਾਲਾਂਕਿ ਦੋ ਲੋਕਾਂ ਵਿਚ ਯਾਨੀ ਪਰਸਨ-ਟੂ-ਪਰਸਨ ਲੈਣ-ਦੇਣ ਦੀ ਸੀਮਾ ਪਹਿਲਾਂ ਦੀ ਤਰ੍ਹਾਂ ਹੀ 1 ਲੱਖ ਰੁਪਏ ਪ੍ਰਤੀਦਿਨ ਰਹੇਗੀ। ਇਸ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਇਨ੍ਹਾਂ ਨਵੇਂ ਨਿਯਮਾਂ ਨੂੰ ਲਿਆਉਣ ਦਾ ਮਕਸਦ ਲੋਕਾਂ ਨੂੰ ਵੱਡੇ ਭੁਗਤਾਨ ਲਈ ਵਾਰ-ਵਾਰ ਲੈਣ-ਦੇਣ ਕਰਨ ਦੇ ਝੰਜਟ ਤੋਂ ਮੁਕਤੀ ਦਿਵਾਉਣਾ ਹੈ। ਹੁਣ ਬੀਮਾ ਪ੍ਰੀਮੀਅਮ, ਲੋਨ ਦੀ EMI ਜਾਂ ਨਿਵੇਸ਼ ਨਾਲ ਜੁੜੇ ਭੁਗਤਾਨ ਆਸਾਨੀ ਨਾਲ ਇਕ ਵਾਰ ਵਿਚ ਹੀ ਕਰ ਸਕੋਗੇ। ਇਸ ਨਾਲ ਭੁਗਤਾਨ ਪ੍ਰਕਿਰਿਆ ਤੇਜ਼ ਤੇ ਆਸਾਨ ਹੋਵੇਗੀ।
12 ਹੋਰ ਕੈਟੇਗਰੀ ਲਈ ਰੋਜ਼ਾਨਾ ਟਰਾਂਜ਼ੈਕਸ਼ਨ ਲਿਮਿਟ ਵਧਾਈ ਗਈ ਹੈ। ਲੋਨ EMI ਲਈ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਰੁਪਏ ਤੱਕ, ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਹੁਣ ਤੱਕ PhonePe ਵਿਚ ਘੱਟੋ-ਘੱਟ KVC ਦੇ ਨਾਲ 10,000 ਰੁਪਏ ਪ੍ਰਤੀ ਦਿਨ ਟਰਾਂਸਫਰ ਕੀਤੇ ਜਾ ਸਕਦੇ ਹਨ। ਪੂਰਨ KYC ਨਾਲ 2 ਲੱਖ ਰੁਪਏ ਪ੍ਰਤੀ ਟ੍ਰਾਂਜੈਕਸ਼ਨ ਤੇ 4 ਲੱਖ ਰੁਪਏ ਪ੍ਰਤੀ ਦਿਨ ਟ੍ਰਾਂਜੈਕਸ਼ਨ ਕੀਤੇ ਜਾ ਸਕਦੇ ਸਨ। Paytm ਦੇ ਪ੍ਰਤੀਦਿਨ ਰੁ. 1 ਲੱਖ, ਪ੍ਰਤੀ ਘੰਟੇ ਰੁ. 20,000 ਤੇ ਪ੍ਰਤੀ ਘੰਟੇ ਅਧਿਕਤਮ 5 ਟ੍ਰਾਂਜੈਕਸ਼ਨ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਗੂਗਲ ਪੇ ਤੋਂ ਪ੍ਰਤੀ ਦਿਨ 1 ਲੱਖ ਤੇ ਅਧਿਕਤਮ 20 ਟ੍ਰਾਂਜੈਕਸ਼ਨ ਕੀਤੇ ਜਾ ਸਕਦੇ ਸਨ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ BMW ਕਾਰ ਨੇ ਬਾਈਕ ਨੂੰ ਮਾ/ਰੀ ਟੱ.ਕ/ਰ, ਹਾ.ਦ.ਸੇ ‘ਚ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌ/ਤ
ਕ੍ਰੈਡਿਟ ਕਾਰਡ ਬਿਲ ਦੇ ਭੁਗਤਾਨ ਲਈ ਯੂਪੀਆਈ ਦੀ ਇਕ ਵਾਰ ਦੀ ਲੈਣ-ਦੇਣ ਸੀਮਾ ਹੁਣ 5 ਲੱਖ ਰੁਪਏ ਹੋਵੇਗੀ। ਨਾਲ ਹੀ ਇਕ ਦਿਨ ਵਿਚ ਅਧਿਕਤਮ 6 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕੇਗਾ। ਜੇਕਰ ਤੁਸੀਂ ਟ੍ਰੈਵਲ ਨਾਲ ਜੁੜਿਆ ਕੋਈ ਭੁਗਤਾਨ ਕਰ ਰਹੇ ਹੋ ਤਾਂ ਉਹ ਵੀ ਇਕ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਸੰਭਵ ਹੋਵੇਗਾ। ਇਸ ਤੋਂ ਇਲਾਵਾ ਲੋਨ ਤੇ EMI ਦੇ ਭੁਗਤਾਨ ਦੀ ਸੀਮਾ ਵੀ ਵਧਾ ਕੇ 5 ਲੱਖ ਰੁਪਏ ਪ੍ਰਤੀ ਲੈਣ-ਦੇਣ ਕਰ ਦਿੱਤੀ ਗਈ ਹੈ। ਇਕ ਦਿਨ ਵਿਚ ਅਧਿਕਤਮ 10 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਵੱਡੇ ਲੋਨ ਜਾਂ EMI ਚੁਕਾਉਣ ਵਿਚ ਆਸਾਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























