ਭਵਾਨੀਗੜ੍ਹ ਦੇ ਪਿੰਡ ਨਦਾਮਪੁਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦੋਸਤਾਂ ਨਾਲ ਮੇਲੇ ਦੇਖਣ ਗਏ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਮੋਟਰਸਾਈਕਲ ਸਣੇ ਨਹਿਰ ‘ਚ ਡਿੱਗ ਗਿਆ ਜਿਸ ਨਾਲ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਪਿੰਡ ਬੋਖਪੀਰ ਦੇ ਰੋਸ਼ਨ ਸਿੰਘ ਵਜੋਂ ਹੋਈ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਰੋਸ਼ਨ ਸਿੰਘ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ ਸੀ ਤੇ ਇਸ ਦੌਰਾਨ ਪਿੰਡ ਨਦਾਮਪੁਰ ਵਿਖੇ ਜਦੋਂ ਇਹ ਨਹਿਰ ਕਿਨਾਰੇ ਆਪਣੇ ਮੋਟਰਸਾਈਕਲ ਨੂੰ ਮੋੜਣ ਲਈ ਪਿੱਛੇ ਕਰ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਿਆ। ਬਾਈਕ ਦਾ ਟਾਇਰ ਫਿਸਲਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਬਚ ਸਕਿਆ।
ਪੁਲਿਸ ਨੂੰ ਪੂਰੇ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁਲਿਸ ਪਹੁੰਚੀ ਤੇ ਲੋਕਾਂ ਦੀ ਮਦਦ ਨਾਲ ਰੋਸ਼ਨ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ ਤੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























