ਪੰਜਾਬ ਵਿਚ ਆਏ ਹੜ੍ਹਾਂ ਵਿਚਾਲੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ‘ਚ CM ਮਾਨ ਨੇ ਵੱਡਾ ਐਕਸ਼ਨ ਲਿਆ ਹੈ। ਇਸ ਮਾਮਲੇ ਵਿਚ ਕੁਤਾਹੀ ਵਰਤਣ ਵਾਲੇ ਅਫਸਰਾਂ ਖਿਲਾਫ ਕੀਤੀ ਕਾਰਵਾਈ ਕੀਤੀ ਗਈ ਹੈ, ਜਿਸ ਅਧੀਨ 3 ਵੱਡੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹੜ੍ਹਾਂ ਵਿਚਾਲੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟ ਗਏ ਸਨ, ਇਸ ਮਾਮਲੇ ਵਿਚ ਕੁਤਾਹੀ ਦੇ ਦੋਸ਼ ਵਿਚ ਗੁਰਦਾਸਪੁਰ ਦੇ ਐਕਸੀਅਨ ਨਿਤਿਨ ਸੂਦ, ਜੇਈ ਸਚਿਨ ਠਾਕੁਰ ਤੇ ਅਰੁਣ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ।

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਉਨ੍ਹਾਂ ਦੀ ਮੁਅੱਤਲੀ ਸਬੰਧੀ ਜਾਣਕਾਰੀ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਵਿਭਾਗ ਦੇ ਹੋਰ ਅਧਿਕਾਰੀਆਂ ‘ਤੇ ਕਾਰਵਾਈ ਹੋ ਸਕਦੀ ਹੈ। ਹਾਲਾਂਕਿ, ਪ੍ਰਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਇਸ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ 27 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ ਸੀ। ਬੰਨ੍ਹ ਤੋਂ ਸਿੱਧਾ ਪਾਣੀ ਰਾਵੀ ਨਦੀ ਵਿੱਚ ਆ ਰਿਹਾ ਸੀ। ਗੇਟ ਟੁੱਟਣ ਨਾਲ ਲਗਭਗ 50 ਲੋਕ ਪਾਣੀ ਵਿੱਚ ਫਸ ਗਏ। ਇਹ ਲੋਕ ਮੁਰੰਮਤ ਦੇ ਕੰਮ ਵਿੱਚ ਲੱਗੇ ਹੋਏ ਸਨ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, T20I ਕ੍ਰਿਕਟ ‘ਚ ‘ਖਾਸ ਸੈਂਕੜਾ’ ਪੂਰਾ ਕਰਨ ਵਾਲਾ ਪਹਿਲਾ ਭਾਰਤੀ
ਮਾਧੋਪੁਰ ਹੈੱਡਵਰਕਸ ‘ਤੇ ਗੇਟ ਟੁੱਟਣ ਦੌਰਾਨ ਇੱਕ ਵਿਭਾਗ ਦੇ ਕਰਮਚਾਰੀ ਦੀ ਜਾਨ ਚਲੀ ਗਈ। ਇਹ ਹਾਦਸਾ ਨਾ ਸਿਰਫ਼ ਪ੍ਰਸ਼ਾਸਨਿਕ ਗਲਤੀਆਂ ਦੀ ਇੱਕ ਵੱਡੀ ਉਦਾਹਰਣ ਬਣ ਗਿਆ ਸਗੋਂ ਹੜ੍ਹ ਦੀ ਤਬਾਹੀ ਨੂੰ ਵੀ ਵਧਾ ਦਿੱਤਾ। ਘਟਨਾ ਤੋਂ ਅਗਲੇ ਦਿਨ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ। ਉਸ ਦੀ ਲਾਸ਼ 28 ਅਗਸਤ ਨੂੰ ਹੈਲੀਕਾਪਟਰ ਰਾਹੀਂ ਪ੍ਰਾਪਤ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























