ਯੂਰਪ ਦੇ ਤਿੰਨ ਵੱਡੇ ਏਅਰਪੋਰਟਾਂ ‘ਤੇ ਸਾਈਬਰ ਅਟੈਕ ਹੋਇਆ ਹੈ। ਇਨ੍ਹਾਂ ਵਿਚ ਲੰਦਨ ਦਾ ਹੀਥਰੋ ਏਅਰਪੋਰਟ, ਜਰਮਨੀ ਦਾ ਬਰਲਿਨ ਏਅਰਪੋਰਟ ਤੇ ਬੈਲਜ਼ੀਅਮ ਦਾ ਬ੍ਰਸੇਲਸ ਏਅਰਪੋਰਟ ਸ਼ਾਮਲ ਹੈ।
ਸਾਈਬਰ ਅਟੈਕ ਕਰਕੇ ਇਨ੍ਹਾਂ ਏਅਰਪੋਰਟਾਂ ‘ਤੇ ਚੈੱਕ ਇਨ ਤੇ ਬੋਰਡਿੰਗ ਸਿਸਟਮ ਠੱਪ ਹੋ ਗਏ। ਇਸ ਦੀ ਵਜ੍ਹਾ ਤੋਂ ਕਈ ਉਡਾਣਾਂ ਵਿਚ ਦੇਰੀ ਹੋਈ। ਨਾਲ ਹੀ ਕੁਝ ਫਲਾਈਟਾਂ ਨੂੰ ਕੈਂਸਲ ਵੀ ਕਰਨਾ ਪਿਆ। ਚੈੱਕ ਇਨ ਤੇ ਬੋਰਡਿੰਗ ਸਿਸਟਮ ਠੱਪ ਹੋਣ ਕਰਕੇ ਯਾਤਰੀਆਂ ਨੂੰ ਮੈਨੂਅਲ ਤਰੀਕੇ ਨਾਲ ਚੈੱਕ ਇਨ ਕਰਨਾ ਪੈ ਰਿਹਾ ਹੈ। ਇਸ ਦੀ ਵਜ੍ਹਾ ਤੋਂ ਫਲਾਈਟ ਸ਼ੈਡਿਊਲ ‘ਤੇ ਅਸਰ ਪਿਆ ਹੈ। ਦੁਪਹਿਰ ਤੱਕ ਹੀਥਰੋ ਏਅਰਪੋਰਟ ਤੋਂ ਆਉਣ-ਜਾਣ ਵਾਲੀਆਂ 140 ਤੋਂ ਵੱਧ ਉਡਾਣਾਂ ਲੇਟ ਹੋਈਆਂ। ਬ੍ਰਸੇਲਸ ਵਿਚ 100 ਤੋਂ ਵੱਧ ਤੇ ਬਰਲਿਨ ਵਿਚ 60 ਤੋਂ ਵੱਧ ਫਲਾਈਟਾਂ ‘ਤੇ ਇਸ ਦਾ ਅਸਰ ਪਿਆ ਹੈ। ਬ੍ਰਸਲੇਸ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਏਅਰਪੋਰਟ ਦੇ ਚੈੱਕ ਇਨ ਤੇ ਬੋਰਡਿੰਗ ਸਿਸਟਮ ਨਾਲ ਜੁੜੀ ਸਰਵਿਸ ਪ੍ਰੋਵਾਈਡਰ ਕੰਪਨੀ ਨੇ ਸਾਈਬਰ ਅਟੈਕ ਹੋਇਆ।
ਹੈਕਰਸ ਨੇ ਕਾਲਿਸਨ ਏਅਰੋਸਪੇਸ ਕੰਪਨੀ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕੰਪਨੀ ਇਨ੍ਹਾਂ ਏਅਰਪੋਰਟ ‘ਤੇ ਚੈੱਕ ਇਨ ਤੇ ਬੋਰਡਿੰਗ ਸਿਸਟਮ ਦੀ ਸਹੂਲਤ ਦਿੰਦੀ ਹੈ। ਅਮਰੀਕਾ ਦੇ ਡਲਾਸ ਵਿਚ ਵੀ ਦੋ ਏਅਰਪੋਰਟ ‘ਤੇ 1800 ਤੋਂ ਵੱਧ ਫਲਾਈਟਾਂ ਲੇਟ ਹੋਈਆਂ। ਇਨ੍ਹਾਂ ਏਅਰਪੋਰਟਾਂ ‘ਤੇ ਟੈਲੀਕਾਮ ਸਿਸਟਮ ਵਿਚ ਖਰਾਬੀ ਆਈ। ਇਸੇ ਕਰਕੇ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਗਰਾਊਂਡ ਸਟਾਪ ਜਾਰੀ ਕੀਤਾ। ਇਸ ਖਰਾਬੀ ਦੇ ਚੱਲਦਿਆਂ ਅਮਰੀਕਨ ਏਅਰਲਾਈਨਸ ਨੇ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਤੇ 500 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ।
ਵੀਡੀਓ ਲਈ ਕਲਿੱਕ ਕਰੋ -:
























