ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਰਾਮਲੀਲਾ ਦਾ ਮੰਚਨ ਕਰਦੇ ਸਮੇਂ ਇਕ ਕਲਾਕਾਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਘਟਨਾ ਲਾਈਵ ਵੀਡੀਓ ਵਿਚ ਰਿਕਾਰਡ ਹੋਈ। ਸ਼੍ਰੀਰਾਮ ਦੇ ਪਿਤਾ ਦਸ਼ਰਥ ਦਾ ਰੋਲ ਨਿਭਾ ਰਹੇ ਅਮਰੇਸ਼ ਮਹਾਜਨ ਉਰਫ ਸ਼ਿਬੂ ਨੂੰ ਹਾਰਟ ਅਟੈਕ ਆਇਆ ਜੋ ਲਗਭਗ 40 ਸਾਲਾਂ ਤੋਂ ਇਸ ਰੋਲ ਨੂੰ ਨਿਭਾ ਰਹੇ ਸਨ।
ਕਲਾਕਾਰ ਨੂੰ ਹਾਰਟ ਅਟੈਕ ਦੇ ਬਾਅਦ ਦੂਜੇ ਕਲਾਕਾਰਾਂ ਨੇ ਰਾਮਲੀਲਾ ਦਾ ਮੰਚਨ ਰੁਕਵਾਇਆ ਤੇ ਆਪਣੇ ਸਾਥੀ ਨੂੰ ਚੰਬਾ ਮੈਡੀਕਲ ਕਾਲਜ ਲੈ ਗਏ ਜਿਥੇ ਡਾਕਟਰਾਂ ਨੇ ਅਮਰੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਸ ਦੀ ਜਾਨ ਨਹੀਂ ਬਚਾ ਸਕੇ।
ਜਾਣਕਾਰੀ ਮੁਤਾਬਕ ਹਿਮਾਚਲ ਵਿਚ ਚੰਬਾ ਦੇ ਚੌਗਾਨ ਵਿਚ ਨਰਾਤਿਆਂ ਵਿਚ ਇਨ੍ਹੀਂ ਦਿਨੀਂ ਨਰਾਤਿਆਂ ਦਾ ਮੰਚਨ ਚੱਲ ਰਿਹਾ ਹੈ। ਮੰਗਲਵਾਰ ਰਾਤ ਵੀ ਇਸ ਦਾ ਮੰਚਨ ਹੋ ਰਿਹਾ ਸੀ। ਸਾਰੇ ਕਲਾਕਾਰ ਮੰਚ ‘ਤੇ ਸਨ ਤੇ ਸੀਤਾ ਸਵੰਬਰ ਦਾ ਪ੍ਰਸੰਗ ਚੱਲ ਰਿਹਾ ਸੀ। ਇਸ ਦੌਰਾਨ ਲਗਭਗ ਸਾਢੇ 10 ਵਜੇ ਦਸ਼ਰਥ ਦਾ ਰੋਲ ਨਿਭਾ ਰਹੇ ਅਮਰੇਸ਼ ਮਹਾਜਨ ਅਚਾਨਕ ਬੇਹੋਸ਼ ਹੋ ਗਏ। ਅਮਰੇਸ਼ ਵਿਚ ਸਟੇਜ ‘ਤੇ ਬੈਠੇ ਸਨ। ਉਹ ਡਾਇਲਾਗ ਬੌਲਦੇ-ਬੋਲਦੇ ਹੀ ਸਟੇਜ ‘ਤੇ ਬੈਠ ਕਲਾਕਾਰ ਦੇ ਮੋਢੇ ‘ਤੇ ਡਿੱਗ ਗਏ ਸਟੇਜ ‘ਤੇ ਮੌਜੂਦ ਕਲਾਕਾਰਾਂ ਤੇ ਦਰਸ਼ਕਾਂ ਵਿਚ ਹੜਕੰਪ ਮਚ ਗਿਆ। ਲੋਕ ਅਮਰੇਸ਼ ਨੂੰ ਹਸਪਤਾਲ ਲੈ ਕੇ ਪਹੁੰਚੇ ਜਿਥੇ ਡਾਕਟਰਾਂ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਦਾ ਕਹਿਣਾ ਸੀ ਕਿ ਇਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ। ਘਟਨਾ ਦੇ ਬਾਅਦ ਚੌਗਾਨ ਮੈਦਾਨ ਵਿਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਜਲਦ ਬਣੇਗੀ ਮਾਂ, ਵਿੱਕੀ ਕੌਸ਼ਲ ਨੇ ਤਸਵੀਰ ਸ਼ੇਅਰ ਕਰ ਫੈਨਸ ਨੂੰ ਦਿੱਤੀ ‘ਗੁੱਡ ਨਿਊਜ਼’
ਦੱਸ ਦੇਈਏ ਕਿ ਅਮਰੇਸ਼ ਮਹਾਜਨ 40 ਸਾਲ ਤੋਂ ਰਾਮਲੀਲਾ ਮੈਦਾਨ ਵਿਚ ਰਾਮਲੀਲਾ ਦਾ ਮੰਚਨ ਕਰਦੇ ਆਏ ਹਨ। ਉਹ ਸ਼ਿਬੂ ਭਾਈ ਨਾਂ ਤੋਂ ਜਾਮੇ ਜਾੰਦੇ ਹਨ ਤੇ ਚੰਬਾ ਦੇ ਮੁਗਲਾ ਮੁਹੱਲੇ ਦੇ ਰਹਿਣ ਵਾਲੇ ਸਨ। ਉੁਹ ਸ਼੍ਰੀਰਾਮਲੀਲਾ ਕਲੱਬ ਨਾਲ ਜੁੜੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
























