ਦਿਲਜੀਤ ਦੁਸਾਂਝ ਨੇ ਸਰਦਾਰ ਜੀ-3 ਫਿਲਮ ਵਿਵਾਦ ‘ਤੇ ਪਹਿਲੀ ਵਾਰ ਚੁੱਪੀ ਤੋੜੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ-ਪਾਕਿ ਵਿਚ ਹੋਏ ਮੈਚ ‘ਤੇ ਵੀ ਸਵਾਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਓ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਾਰੇ ਭਾਰਤੀ ਹਾਂ। ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ, ਉਹ ਫਰਵਰੀ ਵਿਚ ਬਣੀ ਸੀ, ਉਦੋਂ ਸਾਰੇ ਮੈਚ ਖੇਡ ਰਹੇ ਸਨ ਪਰ ਜੋ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਦੀ, ਅਸੀਂ ਨਿੰਦਾ ਕੀਤੀ। ਉਦੋਂ ਵੀ ਅਰਦਾਸ ਕੀਤੀ, ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਹਮਲਾ ਕੀਤਾ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਹਾਂ ਪਰ ਜੋ ਇਹ ਮੈਚ (ਭਾਰਤ-ਪਾਕਿ) ਹੋਏ ਹਨ, ਇਸ ਦਾ ਤੇ ਮੇਰੀ ਫਿਲਮ ਵਿਚ ਬਹੁਤ ਫਰਕ ਹੈ। ਦਿਲਜੀਤ ਨੇ ਕਿਹਾ ਕਿ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ, ਮੈਚ ਬਾਅਦ ਵਿਚ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਰਦਾਰ ਕਦੇ ਦੇਸ਼ ਖਿਲਾਫ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ : ਪੰਜਾਬ ‘ਚ ਤੜਕਸਾਰ ਵੱਡੀ ਵਾ.ਰ.ਦਾਤ, ਜਿੰਮ ਮਾਲਕ ‘ਤੇ ਚੱਲੀਆਂ ਗੋ.ਲੀ/ਆਂ, CCTV ‘ਚ ਕੈਦ ਹੋਈ ਘਟਨਾ
ਦੱਸ ਦੇਈਏ ਕਿ ਪਹਿਲਗਾਮ ਹਮਲੇ ਦੇ ਬਾਅਦ ਸਰਦਾਰ ਜੀ-3 ਫਿਲਮ ‘ਤੇ ਵਿਵਾਦ ਸ਼ੁਰੂ ਹੋਇਆ। ਇਸ ਫਿਲਮ ਵਿਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਆਮਿਰ ਨੇ ਵੀ ਕੰਮ ਕੀਤਾ ਹੈ। ਭਾਰਤ-ਪਾਕਿਸਤਾਨ ਵਿਚ ਵਧਦੇ ਤਣਾਅ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਵਾਲ ਖੜ੍ਹੇ ਹੋਣ ਲੱਗੇ। ਵਿਰੋਧ ਵਧਣ ‘ਤੇ ਫਿਲਮ ਨੂੰ ਭਾਰਤ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਗਿਆ। ਦਿਲਜੀਤ ਦੁਸਾਂਝ ਨੇ ਵਿਵਾਦ ਵਿਚ ਸਪੱਸ਼ਟ ਵੀ ਕੀਤਾ ਸੀ ਕਿ ਜਦੋਂ ਇਹ ਫਿਲਮ ਬਣਾਈ ਗਈ ਸੀ ਉਦੋਂ ਹਾਲਾਤ ਸਾਧਾਰਨ ਸਨ। ਉਨ੍ਹਾਂ ਕਿਹਾ ਕੀ ਸੀ ਕਿ ਉਨ੍ਹਾਂ ਲਈ ਹਮੇਸ਼ਾ ਦੇਸ਼ ਪਹਿਲਾਂ ਹੈ।
ਵੀਡੀਓ ਲਈ ਕਲਿੱਕ ਕਰੋ -:
























