ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਚ ਵੱਡਾ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਟੈਂਕਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਸਕੂਟੀ ਸਵਾਰ ਦੋ ਕੁੜੀਆਂ ਡਿੱਗ ਗਈਆਂ ਤੇ ਟਰੱਕ ਉਨ੍ਹਾਂ ਦੇ ਉਪਰੋਂ ਲੰਘ ਗਿਆ। ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਕੁੜੀਆਂ ਦੀ ਪਛਾਣ ਰਾਜਵੀਰ ਕੌਰ ਰੇਨੂੰ ਵਜੋਂ ਹੋਈ ਹੈ।
ਮ੍ਰਿਤਕ ਦੋਵੇਂ ਕੁੜੀਆਂ ਨਰਸਿੰਗ ਦੀਆਂ ਵਿਦਿਆਰਥਣਾਂ ਸਨ। ਟਰੱਕ ਦੇ ਟਾਇਰ ਉਨ੍ਹਾਂ ਦੇ ਸਿਰ ਦੇ ਉਪਰੋਂ ਲੰਘ ਗਏ ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਮੁਲਜ਼ਮ ਟਰੱਕ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੋਵੇਂ ਵਿਦਿਆਰਥਣਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਰਾਜਵੀਰ ਕੌਰ ਵਿਆਹੁਤਾ ਸੀ ਤੇ ਉਹ 2 ਬੱਚਿਆਂ ਦੀ ਮਾਂ ਵੀ ਸੀ।

ਜਾਣਕਾਰੀ ਮੁਤਾਬਕ ਮੈਡੀਕਲ ਕਾਲਜ ਤੋਂ ਨਿਕਲਣ ਦੇ ਬਾਅਦ ਦੋਵੇਂ ਸਕੂਟੀ ‘ਤੇ ਸਵਾਰ ਹੋ ਕੇ ਬਠਿੰਡਾ-ਮਲੋਟ ਰੋਡ ਤੋਂ ਲੰਘ ਰਹੀਆਂ ਸੀ। ਇਸ ਦੌਰਾਨ ਉਥੋਂ ਤੇਜ਼ ਰਫਤਾਰ ਤੇਲ ਟੈਂਕਰ ਆਇਆ ਤੇ ਉਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਖਰਾਬ ਹਾਲਤ ਕਰਕੇ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਦੋਵੇਂ ਲੜਕੀਆਂ ਟੈਂਕਰ ਦੀ ਚਪੇਟ ਵਿਚ ਆ ਗਈਆਂ ਤੇ ਟਰੱਕ ਦੇ ਟਾਇਰ ਉਨ੍ਹਾਂ ਦੇ ਸਿਰ ਦੇ ਉਪਰੋਂ ਲੰਘ ਗਏ ਜਿਸ ਨਾਲ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























