ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਕੇ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਲਈ ਖਤਮ ਹੋ ਗਿਆ। ਸੈਸ਼ਨ ਤੋਂ ਬਾਹਰ ਆ ਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਾਜਵਾ ਸਾਬ੍ਹ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦਾ ਮੁੱਦਾ ਬਹੁਤ ਗੰਭੀਰ ਹੈ।ਪੰਜਾਬ ਦੇ ਲੋਕ ਉਜੜ ਗਏ ਤੇ ਅਸੀਂ ਦੋਸ਼ਾਂ ਵਿਚ ਪਏ ਹਾਂ। ਅਸੀਂ ਜੋ ਕੁਝ ਵੀ ਕਰ ਸਕਦੇ ਹਾਂ, ਕਰੀਏ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਰਾਜਨੀਤੀ ਨਹੀਂ ਕੰਮ ਕਰਕੇ ਦਿਖਾਓ। ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਇਸ ਸਮੇਂ ਲੋਕ ਰਾਜਨੀਤੀ ਕਰ ਰਹੇ ਹਨ। ਹੋਰ ਤੰਜ ਕੱਸਦੇ ਹੋਏ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਬਾਜਵਾ ਸਾਬ੍ਹ ਵੱਡੇ ਘਰਾਂ ਦੇ ਕਾਕੇ ਨੇ ਤੇ ਉਹ ਸਾਡੇ ਵਰਗੇ ਗਰੀਬ ਦੇ ਪੁੱਤਾਂ ਨੂੰ ਕੀ ਸਮਝਦੇ ਹਨ।
ਇਸ ਲਈ ਸਾਡੇ ਵਰਗੇ ਬੰਦੇ ਜਦੋਂ ਬੋਲਦੇ ਤਾਂ ਇਨ੍ਹਾਂ ਨੂੰ ਦੁੱਖ ਹੁੰਦਾ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਆਮ ਬੰਦਾ ਵੀ ਬੋਲੇਗਾ। ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਧਾਲੀਵਾਲ ਨੇ ਕਿਹਾ ਕਿ ਕਾਂਗਰਸੀ ਆਗੂ ਲੋਕਾਂ ਵਿਚਾਲੇ ਨਹੀਂ ਗਏ। ਸੜਕਾਂ ‘ਤੇ ਖੜ੍ਹੇ ਹੋ ਕੇ ਦੇਖ ਕੇ ਚਲੇ ਗਏ। ਹੜ੍ਹ ਕਿਥੇ ਆਏ ਸੀ ਤੇ ਕਾਂਗਰਸੀ ਕਿਥੋਂ ਹੋ ਕੇ ਚਲੇ ਗਏ।
ਇਹ ਵੀ ਪੜ੍ਹੋ : ਗੈਰ-ਪੰਜਾਬੀਆਂ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲੇ CM ਮਾਨ, ਕਿਹਾ-“ਜੇ ਉਹਨਾਂ ਨੇ ਆਪਣੇ ਸੂਬਿਆਂ ‘ਚੋਂ ਪੰਜਾਬੀ ਕੱਢ ਦਿੱਤੇ ਤਾਂ ਫਿਰ….”
CM ਮਾਨ ਨੇ ਹੜ੍ਹਾਂ ਦੌਰਾਨ ਕੁਲਦੀਪ ਧਾਲੀਵਾਲ ਵੱਲੋਂ ਕੀਤੇ ਕਾਰਜਾਂ ਦੀ ਤਾਰੀਫ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਵਿਧਾਇਕ ਕੁਲਦੀਪ ਧਾਲੀਵਾਲ ਨੇ ਸੀਐੱਮ ਸਾਬ੍ਹ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੇਰੇ ਭਰਾ ਵੀ ਹਨ ਤੇ ਦੋਸਤ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
























