ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਕਿ ਅੱਜ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਜਿਨ੍ਹਾਂ ਦੀ ਹਾਲਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ। ਰਾਜਵੀਰ ਜਵੰਦਾ ਵੈਂਟੀਲੇਟਰ ਸਪੋਰਟ ‘ਤੇ ਹਨ। ਜਿਵੇਂ ਹੀ ਸਾਥੀ ਕਲਾਕਾਰ ਨੂੰ ਉਨ੍ਹਾਂ ਨਾਲ ਵਾਪਰੇ ਹਾਦਸੇ ਦਾ ਪਤਾ ਲੱਗਾ ਰਿਹਾ ਹੈ, ਉਹ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ।
ਦੱਸ ਦੇਈਏ ਕਿ ਹਿਮਾਚਲ ਦੇ ਬੱਦੀ ਨੇੜੇ ਰਾਜਵੀਰ ਜਵੰਦਾ ਨਾਲ ਹਾਦਸਾ ਵਾਪਰਿਆ ਹੈ। ਉਹ ਬਾਈਕ ‘ਤੇ ਸਵਾਰ ਸਨ। ਹਾਦਸੇ ਦੌਰਾਨ ਜਵੰਦਾ ਦੇ ਰੀੜ੍ਹ ਦੀ ਹੱਡੀ ਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਵੰਦਾ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਵਿਚ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਫੋਰਟਿਸ ਹਸਪਤਾਲ ਲਿਆਉਣ ਤੋਂ ਪਹਿਲਾਂ ਗਾਇਕ ਜਵੰਦਾ ਨੂੰ ਹਾਰਟ ਅਟੈਕ ਵੀ ਆਇਆ ਸੀ, ਜਿਸ ਕਰਕੇ ਹੁਣ ਹੁਣ ਵੈਂਟੀਲੇਟਰ ਸਪੋਰਟ ‘ਤੇ ਹਨ।
ਇਹ ਵੀ ਪੜ੍ਹੋ : ‘ਸਿਰ ਤੇ ਰੀੜ੍ਹ ਦੀ ਹੱਡੀ ‘ਤੇ ਲੱਗੀਆਂ ਸੱਟਾਂ’-ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ ਅਪਡੇਟ
ਇਸੇ ਦਰਮਿਆਨ ਗਾਇਕ ਗਿੱਪੀ ਗਰੇਵਾਲ ਵੀ ਰਾਜਵੀਰ ਜਵੰਦਾ ਨੂੰ ਦੇਖਣ ਲਈ ਫੋਰਟਿਸ ਹਸਪਤਾਲ ਪਹੁੰਚੇ ਹਨ। ਇਕ ਪਾਸੇ ਜਿਥੇ ਜਵੰਦਾ ਦੇ ਜੱਦੀ ਪਿੰਡ ਦੇ ਗੁਰੂ ਘਰ ਵਿਚ ਗਾਇਕ ਦੀ ਜਲਦ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਉਥੇ ਦੂਜੇ ਪਾਸੇ ਸਾਥੀ ਕਲਾਕਾਰ ਵੀ ਜਵੰਦਾ ਦਾ ਹਾਲ-ਚਾਲ ਜਾਣਨ ਲਈ ਲਗਾਤਾਰ ਹਸਪਤਾਲ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























