ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬਦੀ ਵਿਚ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਜਵੰਦਾ ਦੇ ਸਿਰ ਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਵੱਡੀ ਗਿਣਤੀ ਵਿਚ ਗਾਇਕ, ਦੋਸਤ ਤੇ ਸ਼ਖਸੀਅਤਾਂ ਗਾਇਕ ਜਵੰਦਾ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੇ ਹਨ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਫੋਰਟਿਸ ਪਹੁੰਚੇ ਤੇ ਉਨ੍ਹਾਂ ਨੇ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਰਾਜਵੀਰ ਮੇਰੀ ਰਿਸ਼ਤੇਦਾਰੀ ‘ਚੋਂ ਹੀ ਹੈ। ਸਿੱਧੂ ਨਾਲ ਵੀ ਰਾਜਵੀਰ ਦਾ ਬਹੁਤ ਪਿਆਰ ਸੀ। ਉਨ੍ਹਾਂ ਕਿਹਾ ਕਿ ਸਾਰੇ ਲੋਕ Positive ਸੋਚੋ ਤੇ ਰਾਜਵੀਰ ਦੀ ਸਿਹਤਯਾਬੀ ਲਈ ਅਰਦਾਸਾਂ ਕਰੋ ਤੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ ਉਹ ਜ਼ਰੂਰ ਠੀਕ ਹੋ ਜਾਣਗੇ ਕਿਉਂਕਿ ਇਹੋ ਜਿਹੇ ਫ਼ਨਕਾਰ ਆਸਾਨੀ ਨਾਲ ਪੈਦਾ ਨਹੀਂ ਹੁੰਦੇ। ਰਾਜਵੀਰ ਨੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੈ।
ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਜਵੰਦਾ ਦੀ ਤੰਦਰੁਸਤੀ ਲਈ ਅਰਦਾਸ ਵੀ ਕੀਤੀ। ਉਨ੍ਹਾਂ ਲਿਖਿਆ- “ਪੁੱਤਰ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਸੁਣ ਕੇ ਮਨ ਬੇਹੱਦ ਉਦਾਸ ਮਹਿਸੂਸ ਕਰ ਰਿਹਾ ਹੈ, ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਜਲਦੀ ਠੀਕ ਹੋ ਕੇ ਮੁੜ ਆਪਣੀ ਜ਼ਿੰਦਗੀ ‘ਚ ਖੁਸ਼ੀਆਂ ਨਾਲ ਵਾਪਸ ਆਵੇ। ਮੇਰੀ ਫਿਕਰ ਤੇ ਹਮਦਰਦੀ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਹੈ, ਵਾਹਿਗੂਰੂ ਅਜਿਹੀ ਚੰਗੀ ਸ਼ਖਸੀਅਤ ਵਾਲੀਆਂ ਰੂਹਾਂ ਦੀ ਸਦਾ ਹਿਫਾਜ਼ਤ ਕਰੇ। ਸੰਗਤ ਜੀ, ਆਪਣੀਆਂ ਦੁਆਵਾਂ ਵਿਚ ਰਾਜਵੀਰ ਨੂੰ ਯਾਦ ਰੱਖਣਾ।
ਵੀਡੀਓ ਲਈ ਕਲਿੱਕ ਕਰੋ -:
























