ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾਕਿ ਜਵੰਦਾ ਨੂੰ ਅਜੇ ਵੀ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਡਾਕਟਰਾਂ ਮੁਤਾਬਕ ਰਾਜਵੀਰ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਦੀ ਦੇਖਭਾਲ ਫੋਰਟਿਸ ਹਸਪਤਾਲ, ਮੋਹਾਲੀ ਦੀ ਮਾਹਿਰ ਟੀਮ ਕਰ ਰਹੀ ਹੈ। ਇਸ ਵਿਚ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਦੇ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਤੇ ਇਲਾਜ ਕਰ ਰਹੇ ਹਨ।
ਹਾਦਸੇ ਮਗਰੋਂ ਬੀਤੇ ਦਿਨੀਂ ਤੋਂ ਲਗਾਤਾਰ ਜਵੰਦਾ ਦੇ ਸਾਥੀ ਕਲਾਕਾਰਾਂ ਤੇ ਕਈ ਰਾਜਨੇਤਾ ਤੇ ਇਥੋਂ ਤੱਕ CM ਮਾਨ ਨੇ ਵੀ ਹਸਪਤਾਲ ਪਹੁੰਚ ਕੇ ਰਾਜਵੀਰ ਦਾ ਹਾਲ-ਚਾਲ ਜਾਣਿਆ ਤੇ ਡਾਕਟਰਾਂ ਤੋਂ ਉਨ੍ਹਾਂ ਦੀ ਸਿਹਤ ਦੀ ਅਪਡੇਟ ਲਈ। ਸਾਥੀ ਕਲਾਕਾਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਬੀਤੇ ਦਿਨ ਤੋਂ ਬੇਹਤਰ ਹੈ।
ਇਹ ਵੀ ਪੜ੍ਹੋ : ਤਾਮਿਲਨਾਡੂ ’ਚ ਮਚੀ ਭਗਦੜ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 40, ਅਦਾਕਾਰ ਵਿਜੇ ਨੇ ਕੀਤਾ ਮੁਆਵਜ਼ੇ ਦਾ ਐਲਾਨ
ਦੱਸ ਦੇਈਏ ਕਿ ਬੀਤੇ ਦਿਨੀਂ ਜਵੰਦਾ ਆਪਣੇ ਦੋਸਤਾਂ ਨਾਲ ਬਾਈਕ ਤੋਂ ਰਾਈਡ ‘ਤੇ ਜਾ ਰਹੇ ਸਨ ਕਿ ਅਚਾਨਕ ਗਾਂ ਸਾਹਮਣੇ ਆ ਜਾਣ ਕਰਕੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸਿਰ ‘ਤੇ ਉੁਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇੰਨਾ ਹੀ ਨਹੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਉਣ ਤੋਂ ਪਹਿਲਾਂ ਜਵੰਦਾ ਨੂੰ ਹਾਰਟ ਅਟੈਕ ਵੀ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























