ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਾਇਕ ਰਾਜਵੀਰ ਜਵੰਦਾ ਨਾਲ ਫੋਰਟਿਸ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ। ਜਵੰਦਾ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਜਦੋਂ ਰਾਜਵੀਰ ਦੇ ਮਾਤਾ ਜੀ ਨੇ ਛੂਹਿਆ ਤਾਂ ਉਸ ਦੀ ਅੱਖ ‘ਚ ਅੱਥਰੂ ਆਇਆ। ਡਾਕਟਰਾਂ ਨੇ ਕਿਹਾ ਅੱਥਰੂ ਦਾ ਆਉਣਾ ਬਹੁਤ ਪਾਜ਼ੀਟਿਵ ਸਾਈਨ ਹੈ। ਮੈਨੂੰ ਯਕੀਨ ਹੈ ਪਰਮਾਤਮਾ ਉਸ ਨੂੰ ਜਲਦੀ ਹੀ ਠੀਕ ਕਰਨਗੇ। ਸਾਨੂੰ ਸਭ ਨੂੰ ਰਾਜਵੀਰ ਦੀ ਸਿਹਤਯਾਬੀ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ। ਰਾਜਵੀਰ ਵਰਗੇ ਸਿੰਗਰ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ। ਮੈਂ ਰਾਜਵੀਰ ਦੀ ਮਾਤਾ ਜੀ ਨੂੰ ਵੀ ਇਹੀ ਹੌਸਲਾ ਦਿੱਤਾ ਕਿ ਤੁਸੀਂ ਅਰਦਾਸਾਂ ਕਰੋ, ਪਰਮਾਤਮਾ ਉਸ ਨੂੰ ਛੇਤੀ ਹੀ ਠੀਕ ਕਰ ਦੇਣਗੇ।
ਹਾਦਸੇ ਮਗਰੋਂ ਬੀਤੇ ਦਿਨੀਂ ਤੋਂ ਲਗਾਤਾਰ ਜਵੰਦਾ ਦੇ ਸਾਥੀ ਕਲਾਕਾਰਾਂ ਤੇ ਕਈ ਰਾਜਨੇਤਾ ਤੇ ਇਥੋਂ ਤੱਕ CM ਮਾਨ ਨੇ ਵੀ ਹਸਪਤਾਲ ਪਹੁੰਚ ਕੇ ਰਾਜਵੀਰ ਦਾ ਹਾਲ-ਚਾਲ ਜਾਣਿਆ ਤੇ ਡਾਕਟਰਾਂ ਤੋਂ ਉਨ੍ਹਾਂ ਦੀ ਸਿਹਤ ਦੀ ਅਪਡੇਟ ਲਈ। ਸਾਥੀ ਕਲਾਕਾਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਬੀਤੇ ਦਿਨ ਤੋਂ ਬੇਹਤਰ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਬਲਕੌਰ ਸਿੰਘ, ਸਿਹਤਯਾਬੀ ਲਈ ਕੀਤੀ ਅਰਦਾਸ
ਦੱਸ ਦੇਈਏ ਕਿ ਬੀਤੇ ਦਿਨੀਂ ਜਵੰਦਾ ਆਪਣੇ ਦੋਸਤਾਂ ਨਾਲ ਬਾਈਕ ਤੋਂ ਰਾਈਡ ‘ਤੇ ਜਾ ਰਹੇ ਸਨ ਕਿ ਅਚਾਨਕ ਗਾਂ ਸਾਹਮਣੇ ਆ ਜਾਣ ਕਰਕੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸਿਰ ‘ਤੇ ਉੁਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇੰਨਾ ਹੀ ਨਹੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਉਣ ਤੋਂ ਪਹਿਲਾਂ ਜਵੰਦਾ ਨੂੰ ਹਾਰਟ ਅਟੈਕ ਵੀ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























