ਭਾਰਤੀ ਟੀ-20 ਕਪਤਾਨ ਸੂਰਯਕੁਮਾਰ ਯਾਦਵ ਏਸ਼ੀਆ ਕੱਪ ਦੇ ਸਾਰੇ ਮੈਚਾਂ ਦੀ ਆਪਣੀ ਫੀਸ ਭਾਰਤੀ ਫੌਜ ਨੂੰ ਦਾਨ ਕਰਨਗੇ। ਸੂਰਯਕੁਮਾਰ ਨੇ ਇਹ ਐਲਾਨ ਪਾਕਿਸਤਾਨ ਤੋਂ ਏਸ਼ੀਆ ਕੱਪ ਫਾਈਨਲ ਜਿੱਤਣ ਦੇ ਬਾਅਦ ਕੀਤਾ ਹੈ। ਭਾਰਤ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਪਾਕਿਸਤਾਨ ਨੂੰ 5 ਵਿਕਟਾਂ ਤੋਂ ਕਰਾਰੀ ਹਾਰ ਦਿੱਤੀ।
ਫਾਈਨਲ ਮੁਕਾਬਲੇ ਵਿਚ ਤਿਲਕ ਵਰਮਾ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਤੇ ਸੰਜੂ ਸੈਮਸਨ ਤੇ ਸ਼ਿਵਮ ਦੁਬੇ ਦੇ ਨਾਲ ਵਧੀਆ ਸਾਂਝੇਦਾਰੀ ਕੀਤੀ ਜਿਸ ਦੀ ਬਦੌਲਤ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਜਿੱਤ ਦੇ ਨਾਲ ਭਾਰਤ ਨੇ ਆਪਣਾ ਦੂਜਾ ਟੀ-20 ਅੰਤਰਰਾਸ਼ਟਰੀ ਏਸ਼ੀਆ ਕੱਪ ਖਿਤਾਬ ਤੇ ਇਕ ਦਿਨਾ ਵਰਜਨ ਸਣੇ ਕੁੱਲ ਮਿਲਾ ਕੇ 9ਵਾਂ ਖਿਤਾਬ ਜਿੱਤਿਆ।
ਪਾਕਿਸਤਾਨ ਨੂੰ ਹਰਾਉਣ ਦੇ ਬਾਅਦ ਕਪਤਾਨ ਸੂਰਯਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਇਸ ਟੂਰਨਾਮੈਂਟ ਵਿਚ ਖੇਡੇ ਗਏ ਸਾਰੇ ਮੈਚਾਂ ਦੀ ਆਪਣੀ ਫੀਸ ਭਾਰਤੀ ਫੌਜ ਨੂੰ ਦੇਣਾ ਚਾਹੁੰਦਾ ਹਾਂ। ਟੂਰਨਾਮੈਂਟ ਜਿੱਤਣ ਦੇ ਬਾਅਦ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਮਨ੍ਹਾ ਕਰ ਦਿੱਤਾ। ਫਿਰ ਬਗੈਰ ਟਰਾਫੀ ਦੇ ਹੀ ਸੈਲੀਬ੍ਰੇਸ਼ਨ ਸ਼ੁਰੂ ਕਰ ਦਿੱਤਾ।
ਹਾਲਾਂਕਿ ਮੈਚ ਖਤਮ ਹੋਣ ਦੇ ਬਾਅਦ ਪੁਰਸਕਾਰ ਸਮਾਰੋਹ ਵਿਚ ਭਾਰਤ ਨੇ ਆਪਣੇ ਮੈਡਲ ਤੇ ਟਰਾਫੀ ਨਹੀਂ ਲਈ ਜਿਸ ਨਾਲ ਦਰਸ਼ਕਾਂ ਤੇ ਖਿਡਾਰੀਆਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ। ਇਸ ‘ਤੇ ਕਪਤਾਨ ਸੂਰਯਕੁਮਾਰ ਯਾਦਵ ਵੀ ਨਿਰਾਸ਼ ਦਿਖੇ। ਉਨ੍ਹਾਂ ਨੇ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਅਸਲ ਵਿਚ ਇਸ ਟਰਾਫੀ ਦੇ ਹੱਕਦਾਰ ਸਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਮੇਰੇ ਤੋਂ ਟਰਾਫੀਆਂ ਬਾਰੇ ਪੁੱਛੋ ਤਾਂ ਮੇਰੇ ਡ੍ਰੈਸਿੰਗ ਰੂਮ ਵਿਚ 14 ਟਰਾਫੀਆਂ ਹਨ। ਖਿਡਾਰੀ ਤੇ ਸਹਿਯੋਗੀ ਸਟਾਫ ਹੀ ਅਸਲੀ ਟਰਾਫੀਆਂ ਹਨ। ਮੈਂ ਇਸ ਏਸ਼ੀਆ ਕੱਪਦੇ ਪੂਰੇ ਸਫਰ ਵਿਚ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ਸਕ ਰਿਹਾ ਹਾਂ। ਇਹੀ ਉਹ ਅਸਲੀ ਯਾਦਵਾਂ ਹਨ ਜੋ ਮੈਂ ਆਪਣੇ ਨਾਲ ਲਿਜਾ ਰਿਹਾ ਹਾਂ ਤੇ ਇਹ ਹਮੇਸ਼ਾ ਮੇਰੇ ਨਾਲ ਰਹਿਣਗੀਆਂ।
ਵੀਡੀਓ ਲਈ ਕਲਿੱਕ ਕਰੋ -:
























