ਐਤਵਾਰ ਰਾਤ 9ਵੀਂ ਵਾਰ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਸਾਢੇ ਚਾਰ ਘੰਟੇ ਚੱਲੇ ਇਸ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਆਖਰੀ ਓਵਰ ਵਿਚ 5 ਵਿਕਟਾਂ ਨਾਲ ਹਰਾ ਦਿੱਤਾ।
ਪੂਰੇ ਟੂਰਨਾਮੈਂਟ ਦੌਰਾਨ ਅਜਿਹੇ ਪਲ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਏਸ਼ੀਆ ਕੱਪ ਨੂੰ ਹੋਰ ਮਜ਼ੇਦਾਰ ਬਣਾ ਦਿੱਤਾ। ਫਾਈਨਲ ਵਿਚ ਪਾਕਿਸਤਾਨ ਦੇ ਹਾਰਿਸ਼ ਰਉਫ ਨੂੰ ਬੋਲਡ ਕਰਨ ਦੇ ਬਾਅਦ ਜਸਪ੍ਰੀਤ ਬੁਮਰਾਹ ਨੇ ਪਲੇਨ ਕ੍ਰੈਸ਼ ਦਾ ਇਸ਼ਾਰਾ ਕੀਤਾ। ਏਸ਼ੀਆ ਕੱਪ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਮਗਰੋਂ ਟੀਮ ਇੰਡੀਆ ਨੇ ਟਰਾਫ਼ੀ ਤੋਂ ਬਿਨ੍ਹਾਂ ਜਸ਼ਨ ਮਨਾਇਆ। ਭਾਰਤ ਨੇ PCB ਚੇਅਰਮੈਨ ਤੇ ਏਸੀਸੀ ਮੁਖੀ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। PCB ਚੇਅਰਮੈਨ ਮੋਹਸਿਨ ਨਕਵੀ ਖ਼ੁਦ ਟਰਾਫ਼ੀ ਦੇਣ ‘ਤੇ ਅੜੇ ਹੋਏ ਸਨ । ਇਸ ਤੋਂ ਪਹਿਲਾਂ ਵੀ 14 ਸਤੰਬਰ ਨੂੰ ਹੋਏ ਪਾਕਿਸਤਾਨ ਨਾਲ ਮੈਚ ਦੌਰਾਨ ਭਾਰਤ ਨੇ ਜਿੱਤ ਦੇ ਬਾਅਦ ਹੈਂਡਸ਼ੇਕ ਤੋਂ ਇਨਕਾਰ ਕਰ ਦਿੱਤਾ ਸੀ, ਫਿਰ ਆਪਣੇ ਡ੍ਰੈਸਿੰਗ ਰੂਮ ਨੂੰ ਵੀ ਬੰਦ ਕਰ ਦਿੱਤਾ ਸੀ।

ਦੱਸ ਦੇਈਏ ਕਿ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੇ ਏੇਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤੀ ਟੀਮ ਨੇ 2023 ਵਿਚ ਵਡਨੇ ਫਾਰਮੈਟ ਦੇ ਬਾਅਦ 2025 ਵਿਚ ਟੀ-20 ਫਾਰਮੈਟ ਦਾ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਲਈ ਤਿਲਕ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੰਤ ਤਕ ਟਿਕੇ ਰਹਿ ਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਨੇ ਇਸ ਮੈਚ ਵਿਚ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਦੀ ਪਾਰੀ 19.1 ਓਵਰਾਂ ਵਿਚ 146 ਦੌੜਾਂ ‘ਤੇ ਢੇਰ ਕਰ ਦਿੱਤੀ। ਟੀਚੇ ਦਾ ਪਿੱਛਾ ਕਰਦੇ ਹੋਏ ਤਿਲਕ ਨੇ 53 ਗੇਂਦਾਂ ‘ਤੇ 3 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਟਆਊਟ 69 ਦੌੜਾਂ ਬਣਾਈਆਂ ਜਿਸ ਦੇ ਦਮ ‘ਤੇ ਭਾਰਤ ਨੇ 19.4 ਓਵਰ ਵਿਚ 5 ਵਿਕਟਾਂ ‘ਤੇ 150 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























