ਹੁਸ਼ਿਆਰਪੁਰ ਟੈਂਕਰ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿਚ NHRC ਨੇ ਖੁਦ ਨੋਟਿਸ ਲਿਆ ਹੈ ਤੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ। ਦਰਅਸਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ, ਹੁਸ਼ਿਆਰਪੁਰ ਦੇ ਸੀਨੀਅਰ ਸੁਪਰਡੈਂਟ ਤੇ ਵਣਜ ਉਦਯੋਗ ਮੰਤਰਾਲੇ ਦੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨਾਂ ਦੇ ਮੁੱਖ ਕੰਟਰੋਲਰ ਨੂੰ ਨੋਟਿਸ ਜਾਰੀ ਕੀਤੇ ਹਨ।
ਇਹ ਨੋਟਿਸ ਪੰਜਾਬ ਦੇ ਹੁਸ਼ਿਆਰਪੁਰ ਦੇ ਮੰਡਿਆਲਾ ਪਿੰਡ ਵਿਚ ਐੱਲਪੀਜੀ ਟੈਂਕਰ ਪੀੜਤਾਂ ਬਾਰੇ ਜਾਰੀ ਕੀਤੇ ਗਏ ਹਨ ਤੇ ਕਮਿਸ਼ਨ ਨੇ 2 ਹਫਤਿਆਂ ਦੇ ਅੰਦਰ-ਅੰਦਰ ਇਸ ਗੱਲ ਦੀ ਰਿਪੋਰਟ ਮੰਗੀ ਹੈ। NHRC ਨੇ ਪੰਜਾਬ ਸਰਕਾਰ ਤੋਂ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਤੇ ਨਾਲ ਹੀ ਦੋ ਹਫ਼ਤਿਆਂ ਦੇ ਅੰਦਰ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ : ਹਸਪਤਾਲ ‘ਚ ਜ਼.ਬ.ਰ.ਦਸਤ ਹੰਗਾ/ਮਾ, ਚੱਲੀਆਂ ਡਾਂ.ਗਾਂ, ਝ.ੜ/ਪ ਮਗਰੋਂ ਇਲਾਜ ਲਈ ਆਈਆਂ ਸਨ 2 ਧਿਰਾਂ
ਦੱਸ ਦੇਈਏ ਕਿ 22 ਅਗਸਤ ਨੂੰ ਹੁਸ਼ਿਆਰਪੁਰ ਹਾਈਵੇ ‘ਤੇ ਮੰਡਿਆਲਾਂ ਵਿਖੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਬੋਤਲਿੰਗ ਪਲਾਂਟ ਤੋਂ ਕੁਝ ਦੂਰੀ ‘ਤੇ ਐਲਪੀਜੀ ਗੈਸ ਨਾਲ ਭਰਿਆ ਇੱਕ ਟੈਂਕਰ ਪਲਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ।ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 13 ਲੋਕਾਂ ਜ਼ਖਮੀ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
























