ਪਾਕਿਸਤਾਨ ਕ੍ਰਿਕਟ ਟੀਮ ਦੀਆਂ ਲਗਾਤਾਰ ਅਸਫਲਤਾਵਾਂ ਤੇ ਏਸ਼ੀਆ ਕੱਪ 2025 ਫਾਈਨਲ ਵਿਚ ਭਾਰਤ ਨਾਲ ਹਾਰ ਦੇ ਬਾਅਦ PCB ਚੀਫ ਮੋਹਸਿਨ ਨਕਵੀ ‘ਤੇ ਗਾਜ਼ ਡਿੱਗ ਸਕਦੀ ਹੈ। ਟਰਾਫੀ ਨਾਲ ਜੁੜਿਆ ਵਿਵਾਦ ਤੇ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਨੇ ਨਕਵੀ ਦੇ ਅਕਸ ਨੂੰ ਡੂੰਘਾ ਨੁਕਸਾਨ ਪਹੁੰਚਾਇਆ। ਭਾਰਤ ਸਣੇ ਦੁਨੀਆ ਭਰ ਵਿਚ ਉਨ੍ਹਾਂ ਦੀ ਆਲੋਚਨਾ ਹੋਈ। ਨਕਵੀ ਸਿਰਫ PCB ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਨਹੀ ਨਹੀਂ ਸਗੋਂ ਪਾਕਿਸਤਾਨ ਸਰਕਾਰ ਦੇ ਮੰਤਰੀ ਵੀ ਹਨ, ਇਹੀ ਵਜ੍ਹਾ ਹੈ ਕਿ ਹੁਣ ਉਨ੍ਹਾਂ ਦੀ ਨਾਕਾਮੀ ਦਾ ਮੁੱਦਾ ਸਿਆਸੀ ਰੰਗ ਲੈ ਚੁੱਕਾ ਹੈ ਤੇ ਵਿਰੋਧੀ ਨੇ ਨਕਵੀ ਨੂੰ ਹਟਾਉਣ ਦੀ ਖੁੱਲ੍ਹੀ ਮੰਗ ਸ਼ੁਰੂ ਕਰ ਦਿੱਤੀ ਹੈ।
28 ਸਤੰਬਰ ਨੂੰ ਏਸ਼ੀਆ ਕੱਪ ਫਾਈਨਲ ਵਿਚ ਭਾਰਤ ਤੋਂ ਮਿਲੀ ਕਰਾਰੀ ਹਾਰ ਨੇ ਪਾਕਿਸਤਾਨੀ ਫੈਨਸ ਨੂੰ ਬਹੁਤ ਨਾਰਾਜ਼ ਕਰ ਦਿੱਤਾ। ਕਪਤਾਨ ਸਲਮਾਨ ਆਗਾ ਤੇ ਹੋਰ ਖਿਡਾਰੀਆਂ ‘ਤੇ ਪਹਿਲਾਂ ਹੀ ਸਵਾਲ ਉਠ ਰਹੇ ਸਨ ਪਰ ਹੁਣ PCB ਚੀਫ ਮੋਹਸਿਨ ਨਕਵੀ ਵੀ ਨਿਸ਼ਾਨੇ ‘ਤੇ ਹਨ। ਫੈਨਸ ਦਾ ਕਹਿਣਾ ਹੈ ਕਿ ਨਕਵੀ ਦੀਆਂ ਨੀਤੀਆਂ ਤੇ ਫੈਸਲੇ ਕ੍ਰਿਕਟ ਨੂੰ ਪਿੱਛੇ ਧੱਕ ਰਹੇ ਹਨ।
ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਕਪਤਾਨ ਇਮਰਾਨ ਖਾਨ ਨੇ ਨਕਵੀ ਦੀ ਤੁਲਨਾ ਪਾਕਿਸਤਾਨ ਆਰਮੀ ਚੀਫ ਜਨਰਲ ਆਸਿਮ ਮੁਨੀਰ ਨਾਲ ਕੀਤੀ। ਇਮਰਾਨ ਨੇ ਦੋਸ਼ ਲਗਾਇਆ ਕਿ ਜਸ ਤਰ੍ਹਾਂ ਮੁਨੀਰ ਨੇ ਪਾਕਿਸਤਾਨ ਦੀ ਫੌਜ ਨੂੰ ਕਮਜ਼ੋਰ ਕੀਤਾ ਉਂਝ ਹੀ ਨਕਵੀ ਨੇ ਪਾਕਿਸਤਾਨ ਕ੍ਰਿਕਟ ਦੇ ਨਾਲ ਕੀਤਾ ਹੈ। ਉਨ੍ਹਾਂ ਮੁਤਾਬਕ ਟੀਮ ਹਰ ਫਾਰਮੈਟ ਤੇ ਹਰ ਟੂਰਨਾਮੈਂਟ ਵਿਚ ਲਗਾਤਾਰ ਹਾਰ ਝੇਲ ਰਹੀ ਹੈ ਤੇਇਸ ਲਈ ਸਿੱਧਾ ਜ਼ਿੰਮੇਵਾਰ ਬੋਰਡ ਦੀ ਲੀਡਰਸ਼ਿਪ ਹੈ।
ਇਹ ਵੀ ਪੜ੍ਹੋ : ਅੱਜ ਦਿੱਲੀ ਜਾਣਗੇ CM ਮਾਨ, ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕਰ ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਦੇਣਗੇ ਰਿਪੋਰਟ
ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਵੀ ਨਕਵੀ ‘ਤੇ ਸਿੱਧਾ ਹਮਲਾ ਬੋਲਿਆ ਹੈ। PTI ਨੇਤਾਵਾਂ ਦਾ ਕਹਿਣਾ ਹੈ ਕਿ ਨਕਵੀ ਦੀਆਂ ਗਲਤੀਆਂ ਨੇ ਪਾਕਿਸਤਾਨ ਕ੍ਰਿਕਟ ਨੂੰ ਬਰਬਾਦ ਕਰ ਦਿੱਤਾ ਹੈ ਤੇ ਹੁਣ ਉਨ੍ਹਾਂ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
























