ਪੰਜਾਬ ਦੇ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਐਕਟਿਵ ਹੋਈ ਪੱਛਮੀ ਗੜਬੜੀ ਦਾ ਅਸਰ 5 ਅਕਤੂਬਰ ਤੋਂ ਸੂਬੇ ਵਿਚ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਗਿਆਨ ਮੁਤਾਬਕ 5 ਅਕਤੂਬਰ ਤੋਂ 3 ਦਿਨਾਂ ਤੱਕ ਸੂਬੇ ਵਿਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੂਬੇ ਵਿਚ ਭਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ 5 ਅਕਤੂਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਤੇ ਮੁਕਤਸਰ ਵਿਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਚ ਆ ਰਹੇ ਬਦਲਾਅ ਦੇ ਚੱਲਦਿਆਂ ਪੰਜਾਬ ਦੇ ਅਧਿਕਤਮ ਤਾਪਮਾਨ ਵਿਚ 1.5 ਡਿਗਰੀ ਦੀ ਕਮੀ ਬੀਤੇ 24 ਘੰਟਿਆਂ ਵਿਚ ਦੇਖਣ ਨੂੰ ਮਿਲੀ ਜਿਸ ਦੇ ਬਾਅਦ ਸੂਬੇ ਦਾ ਅਧਿਕਤਮ ਤਾਪਮਾਨ ਸਾਧਾਰਨ ਦੇ ਕਰੀਬ ਪਹੁੰਚ ਚੁੱਕਾ ਹੈ ਜਦੋਂ ਕਿ ਰਾਤਾਂ ਦਾ ਤਾਪਮਾਨ ਅਜੇ ਵੀ ਸਾਧਾਰਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਸਿੱਖ ਸਰਧਾਲੂਆਂ ਲਈ ਖੁਸ਼ਖਬਰੀ, ਗੁਰਪੁਰਬ ਮੌਕੇ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ
ਸੂਬੇ ਦੇ ਨਿਊਨਤਮ ਤਾਪਮਾਨ 1 ਡਿਗਰੀ ਘੱਟ ਹੋਇਆ ਪਰ ਇਸ ਦੇ ਬਾਵਜੂਦ ਇਹ ਤਾਪਮਾਨ ਅਜੇ ਵੀ ਸਾਧਾਰਨ ਤੋਂ 2.9 ਡਿਗਰੀ ਤੱਕ ਜ਼ਿਆਦਾ ਗਰਮ ਬਣਿਆ ਹੋਇਆ ਹੈ। ਦੂਜੇ ਪਾਸੇ ਸੂਬੇ ਵਿਚ ਸਭ ਤੋਂ ਵੱਧ ਗਰਮ ਸ਼ਹਿਰ 35.7 ਡਿਗਰੀ ਦੇ ਨਾਲ ਮਾਨਸਾ ਰਿਹਾ।
ਅੰਮ੍ਰਿਤਸਰ ਤੇ ਜਲੰਧਰ ਵਿਚ ਮੌਸਮ ਸਾਫ ਰਹੇਗਾ। ਮੀਂਹ ਦੇ ਆਸਾਰ ਨਹੀਂ ਹਨ। ਤਾਪਮਾਨ 24 ਤੋਂ 24 ਡਿਗਰੀ ਦੇ ਵਿਚ ਦਰਜ ਕੀਤਾ ਜਾਵੇਗਾ। ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿਚ ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੇ ਵੀ ਆਸਾਰ ਹਨ। 24 ਤੋਂ 25 ਡਿਗਰੀ ਦੇ ਵਿਚਕਾਰ ਤਾਪਮਾਨ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -:
























