ਦੁਸਹਿਰੇ ਵਾਲੇ ਦਿਨ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਬਕਾ ਫੌਜੀ ਦੀ ਆਪਣੀ ਹੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਲੱਗਣ ਕਰਕੇ ਮੌਤ ਹੋਣ ਦੀ ਖਬਰ ਹੈ। ਜਿਸਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹੁਸ਼ਿਆਰਪੁਰ ਦੇ ਦਸੂਹਾ ਦੇ ਦਸਮੇਸ਼ ਨਗਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਗਨ ਦੀ ਸਫਾਈ ਕਰਦੇ ਸਮੇਂ ਸਾਬਕਾ ਫੌਜੀ ਕੁਲਵਿੰਦਰ ਸਿੰਘ ਕੋਲੋਂ ਗਨ ਚੱਲ ਗਈ ਜਿਸ ਕਰਕੇ ਗੋਲੀ ਚਲੀ ਗਈ ਤੇ ਉਨ੍ਹਾਂ ਦੇ ਮੌਕੇ ‘ਤੇ ਸਾਹ ਮੁੱਕ ਗਏ। ਗੋਲੀ ਸਿਰ ਦੇ ਆਰ-ਪਾਰ ਹੋ ਗਈ ਤੇ ਲੱਗਣ ਨਾਲ ਸਿਰ ਦੇ ਦੋ ਟੁਕੜੇ ਹੋ ਗਏ।
ਇਹ ਵੀ ਪੜ੍ਹੋ : ਸਿੱਖ ਸਰਧਾਲੂਆਂ ਲਈ ਖੁਸ਼ਖਬਰੀ, ਗੁਰਪੁਰਬ ਮੌਕੇ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ
ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚ ਗਏ ਹਨ ਤੇ ਪਰਿਵਾਰ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ। ਪੋਸਟਮਾਰਟਮ ਲਈ ਮ੍ਰਿਤਕ ਦੇਹ ਪਹੁੰਚਾ ਦਿੱਤੀ ਗਈ ਹੈ। ਬਿਆਨ ਮੁਤਾਬਕ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਲਵਿੰਦਰ ਜਲੰਧਰ ਵਿਚ ਨੌਕਰੀ ਕਰਦਾ ਸੀ ਤੇ ਅੱਜ ਦੁਸਹਿਰੇ ਵਾਲੇ ਦਿਨ ਛੁੱਟੀ ਕਰਕੇ ਉਹ ਆਪਣੇ ਘਰ ਆਇਆ ਸੀ ਤੇ ਇਸ ਦੌਰਾਨ ਉਹ ਆਪਣੀ ਗਨ ਨੂੰ ਸਾਫ ਕਰ ਰਿਹਾ ਸੀ ਤੇ ਸਾਫ ਕਰਦੇ-ਕਰਦੇ ਉਸ ਦੇ ਹੱਥੋਂ ਅਚਾਨਕ ਗੋਲੀ ਚੱਲ ਗਈ ਤੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























