ਕੇਂਦਰੀ ਸਿਹਤ ਮੰਤਰਾਲੇ ਨੇ ਹੈਲਥ ਐਡਵਾਇਜਰੀ ਜਾਰੀ ਕਰਕੇ ਕਿਹਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ (ਖਾਂਸੀ ਤੇ ਸਰਦੀ ਦੀਆਂ ਦਵਾਈਆਂ) ਨਾ ਦਿੱਤੀਆਂ ਜਾਣ। ਸਰਕਾਰ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਕਫ ਸਿਰਪ ਨਾਲ 11 ਬੱਚਿਆਂ ਦੀ ਮੌਤ ਦੀਆਂ ਖਬਰਾਂ ਦੇ ਬਾਅਦ ਐਡਵਾਇਜਰੀ ਜਾਰੀ ਕੀਤੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਦੋਵੇਂ ਸੂਬਿਆਂ ਤੋਂ ਬੱਚਿਆਂ ਦੀ ਮੌਤ ਨਾਲ ਜੁੜੇ ਕਫ ਸਿਰਪ ਦੇ ਸੈਂਪਲ ਵਿਚ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਜ਼ਹਿਰੀਲਾ ਰਸਾਇਣ ਨਹੀਂ ਮਿਲਿਆ ਹੈ। ਸਿਹਤ ਮੰਤਰਾਲੇ ਦੇ ਅਧੀਨ ਆਉਣ ਵਾਲੇ DGHS ਨੇ ਐਡਵਾਇਜਰੀ ਵਿਚ ਕਿਹਾ ਕਿ ਆਮ ਤੌਰ ‘ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਦੇ ਨਾਲ ਵੱਡੇ ਬੱਚਿਆਂ ਨੂੰ ਜੇਕਰ ਕਫ ਸਿਰਪ ਦਿੱਤਾ ਜਾਵੇ ਤਾਂ ਇਸ ਦਾ ਇਸਤੇਮਾਲ ਸਾਵਧਾਨੀ ਪੂਰਵਕ ਕੀਤਾ ਜਾਣਾ ਚਾਹੀਦਾ ਹੈ।
ਯਾਨੀ ਜਿਸ ਬੱਚੇ ਨੂੰ ਦਵਾਈ ਦਿੱਤੀ ਜਾ ਰਹੀ ਹੈ, ਉਸ ਨੂੰ ਸਖਤ ਨਿਗਰਾਨੀ ਵਿਚ ਰੱਖਿਆ ਜਾਵੇ। ਉਸ ਨੂੰ ਉਚਿਤ ਖੁਰਾਕ ਦਿੱਤੀ ਜਾਵੇ। ਘੱਟ ਤੋਂ ਘੱਟ ਸਮੇਂ ਲਈ ਦਵਾਈ ਦਿੱਤੀ ਜਾਵੇ। ਕਈ ਦਵਾਈਆਂ ਦੇ ਨਾਲ ਕਫ ਸਿਰਫ ਨਹੀਂ ਦਿੱਤਾ ਜਾਵੇ।
ਸਾਰੇ ਸਿਹਤ ਸੇਵਾ ਕੇਂਦਰਾਂ ਤੇ ਕਲੀਨਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਚੰਗੀ ਕੰਪਨੀ ਦੀਆਂ ਅਤੇ ਫਾਰਮਾਸਿਊਟੀਕਲ ਗ੍ਰੇਡ ਦਵਾਈਆਂ ਖਰੀਦਣ। ਇਹ ਐਡਵਾਇਜਰੀ ਸਾਰੇ ਸਰਕਾਰੀ ਮੈਡੀਕਲ ਸਟੋਰਾਂ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਜ਼ਿਲ੍ਹਾ ਹਸਪਤਾਲਾਂ ਤੇ ਚਕਿਤਸਾ ਸੰਸਥਾਵਾਂ ਵਿਚ ਲਾਗੂ ਕੀਤੀ ਜਾਵੇ।
ਇਹ ਵੀ ਪੜ੍ਹੋ : DSP ਰਵਿੰਦਰ ਸਿੰਘ ਖਿਲਾਫ 1 ਲੱਖ ਰੁ. ਦੀ ਰਿਸ਼ਵਤ ਲੈਣ ਦਾ ਕੇਸ ਦਰਜ, ਜ਼ਮੀਨੀ ਵਿਵਾਦ ਸੁਲਝਾਉਣ ਲਈ ਮੰਗੀ ਸੀ ਰਿਸ਼ਵਤ
ਮੰਤਰਾਲੇ ਨੇ ਮੱਧ ਪ੍ਰਦੇਸ਼ ਵਿਚ 9 ਤੇ ਰਾਜਸਥਾਨ ਵਿਚ 2 ਬੱਚਿਆਂ ਦੀ ਮੌਤਾਂ ਨੂੰ ਕਫ ਸਿਰਪ ਨਾਲ ਜੋੜਨ ਵਾਲੀਆਂ ਖਬਰਾਂ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਮੰਤਰਾਲੇ ਨੇ ਦੱਸਿਆ ਕਿ ਨੈਸ਼ਨਲ ਸੈਂਟਰ ਫਾਰ ਡਿਸੀਜ ਕੰਟਰੋਲ (NCDC), ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (NIV), ਦਿ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਸਣੇ ਹੋਰ ਏਜੰਸੀਆਂ ਨੇ ਕਫ ਸਿਰਪ, ਬਲੱਡ ਤੇ ਹੋਰ ਸੈਂਪਲ ਇਕੱਠੇ ਕੀਤੇ ਸਨ। ਮੰਤਰਾਲੇ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਰਾਜ ਖਾਧ ਤੇ ਔਸਧੀ ਪ੍ਰਸ਼ਾਸਨ ਨੇ 3 ਨਮੂਨਿਆਂ ਦੀ ਜਾਂਚ ਕੀਤੀ ਜਿਸ ਵਿਚ ਡਾਇਏਥਿਲੀਨ ਗਲਾਈਕੋਲ ਜਾਂ ਐਥੀਲੀਨ ਗਲਾਈਕੋਲ ਨਹੀਂ ਮਿਲਿਆ। ਦੂਜੇ ਪਾਸੇ NIV ਪੁਣੇ ਦੀ ਜਾਂਚ ਵਿਚ ਇਕ ਮਾਮਲੇ ਵਿਚ ਲੇਪਟੋਸਪਾਯਰੋਸਿਸ ਸੰਕਰਮਣ ਦੀ ਪੁਸ਼ਟੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























