ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਬੁਲਡੋਜ਼ਰ ਕਾਰਵਾਈ ਜਾਰੀ ਹੈ। ਇਸ ਤਹਿਤ ਨਸ਼ਾ ਤਸਕਰ ਦਾ ਘਰ ਢਹਿ ਢੇਰੀ ਕੀਤਾ ਗਿਆ। ਬੁਲਡੋਜ਼ਰ ਐਕਸ਼ਨ ਪੂਰੇ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੰਗਰੂਰ ਦੀ ਰਾਮ ਨਗਰ ਬਸਤੀ ਵਿਚ ਪੀਲਾ ਪੰਜਾ ਚੱਲਿਆ ਹੈ। ਪਰਿਵਾਰ ਤਰਲੇ-ਮਿੰਨਤਾਂ ਕਰਦਾ ਹੋਇਆ ਦਿਖਾਈ ਦਿੱਤੇ। ਪਰਿਵਾਰ ‘ਤੇ ਪਹਿਲਾਂ ਤੋਂ 6 ਪਰਚੇ ਦਰਜੇ ਹਨ।
ਇਹ ਵੀ ਪੜ੍ਹੋ : ਟਰੰਪ ਦੇ ‘ਗਾਜ਼ਾ ਪਲਾਨ’ ‘ਤੇ ਸਹਿਮਤ ਹੋਇਆ ਹਮਾਸ, ਸਾਰੇ ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ
ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਅਸੀਂ ਇਹ ਸਭ ਕੁਝ ਨਹੀਂ ਕਰਦੇ, ਸਾਡੇ ‘ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਘਰ ਦਾ ਜੀਅ 15 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਪਤੀ-ਪਤਨੀ ਦੋਵਾਂ ਵੱਲੋਂ ਨਸ਼ਾ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ ਜਿਸ ਕਰਕੇ ਇਨ੍ਹਾਂ ‘ਤੇ ਇਹ ਐਕਸ਼ਨ ਲਿਆ ਗਿਆ ਹੈ। ਪਰਿਵਾਰ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਗੈਰ-ਕਾਨੂੰਨੀ ਪ੍ਰਾਪਰਟੀ ਬਣਾਈ ਗਈ ਸੀ। ਕਾਕਾ ਸਿੰਘ ਤੇ ਬਲਜੀਤ ਕੌਰ ‘ਤੇ ਨਸ਼ਾ ਵੇਚਣ ਦੇ 6 ਮਾਮਲੇ ਦਰਜ ਹਨ, ਜਿਸ ਕਰਕੇ ਇਹ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























