ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਇਕ ਇਕਲੌਤੇ ਕਲਯੁੱਗੀ ਪੁੱਤ ਵਲੋਂ ਆਪਣੇ ਹੀ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਇੰਨਾ ਹੀ ਨਹੀਂ ਬਾਅਦ ਵਿਚ ਪੁੱਤ ਵੱਲੋਂ ਰਾਤ ਦੇ ਹਨ੍ਹੇਰੀ ਵਿਚ ਹੀ ਚੁੱਪ-ਚੁੱਪੀਤੇ ਪਿਓ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।
ਜਦੋਂ ਪੁਲਿਸ ਤੱਕ ਇਹ ਗੱਲ ਪਹੁੰਚੀ ਤਾਂ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਪਤਾ ਲੱਗਾ ਕਿ ਸਾਬਕਾ ਫੌਜੀ ਦੇ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਪ੍ਰੀਤ ਇੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਥਾਣਾ ਵਲਟੋਹਾ ਮੌਕੇ ‘ਤੇ ਪਹੁੰਚੇ । ਦਰਅਸਲ ਪਿਓ-ਪੁੱਤ ‘ਚ ਝੋਨਾ ਮੰਡੀ ‘ਚ ਸੁੱਟਣ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਦੋਵਾਂ ਵਿਚ ਬਹਿਸ ਕਾਫੀ ਵੱਧ ਗਈ। ਇਸ ਮਗਰੋਂ ਪਿਓ ਤੋਂ ਦੁਨਾਲੀ ਖੋਹ ਕੇ ਪੁੱਤ ਨੇ ਫਾਇਰ ਕਰ ਦਿੱਤਾ। ਫਾਇਰ ਦੌਰਾਨ ਸਾਬਕਾ ਫੌਜੀ ਸੁਖਵੰਤ ਸਿੰਘ ਦੀ ਮੌਤ ਹੋ ਗਈ ਤੇ ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਮੌਕੇ ਤੋਂ ਫ਼ਰਾਰ ਹੈ।
ਇਹ ਵੀ ਪੜ੍ਹੋ : ਅਮਰੀਕੀ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਈ ਪਾਬੰਦੀ ‘ਤੇ ਬੋਲੇ MP ਕੰਗ, ਕਿਹਾ- ‘ਇਹ ਸਿੱਖਾਂ ਦੀ ਧਾਰਮਿਕ ਪਛਾਣ ‘ਤੇ ਹਮਲਾ’
ਦੱਸ ਦੇਈਏ ਕਿ ਅਸਲੇ ਨੂੰ ਪੁਲਿਸ ਨੇ ਕਬਜ਼ੇ ਵਿਚ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਪੁੱਤ ਮੌਕੇ ਤੋਂ ਫਰਾਰ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























