ਜੈਪੁਰ ਦੇ ਸਵਾਈ ਮਾਨਸਿੰਘ (SMS) ਹਸਪਤਾਲ ਦੇ ਟ੍ਰਾਮਾ ਸੈਂਟਰ ਦੇ ਆਈਸੀਯੂ ਵਿਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਹਾਦਸੇ ਵਿਚ 8 ਮਰੀਜ਼ਾਂ ਦੀ ਮੌਤ ਹੋ ਗਈ।ਇਨ੍ਹਾਂ ਵਿਚ 3 ਮਹਿਲਾਵਾਂ ਵੀ ਹਨ। ਰਾਤ 11 ਵਜ ਕੇ 20 ਮਿੰਟ ‘ਤੇ ਇਹ ਅੱਗ ਟ੍ਰਾਮਾ ਸੈਂਟਰ ਵਿਚ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਵਿਚ ਲੱਗੀ। ਇਥੇ ਪੇਪਰ, ਆਈਸੀਯੂ ਦਾ ਸਾਮਾਨ ਤੇ ਬਲੱਡ ਸੈਂਪਲਰ ਟਿਊਬ ਰੱਖੇ ਹੋਏ ਸਨ।
ਟ੍ਰਾਮਾ ਸੈਂਟਰ ਦੇ ਨੋਡਲ ਅਫਸਰ ਤੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਹਾਦਸੇ ਸਮੇਂ ਆਈਸੀਯੂ ਵਿਚ 11 ਮਰੀਜ਼ ਸਨ। ਉਸ ਦੇ ਨਾਲ ਵਾਲੇ ICU ਵਿਚ 13 ਮਰੀਜ਼ ਸਨ। ਦੂਜੇ ਪਾਸੇ ਇਸ ਅਗਨੀਕਾਂਡ ਦੀ ਜਾਂਚ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ, ਮੁੜ ਵਧਿਆ ਹੜ੍ਹਾਂ ਦਾ ਖਤਰਾ
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਦੱਸਿਆ ਕਿ ਅਲਾਰਮ ਵਜਦੇ ਹੀ ਟੀਮ ਮੌਕੇ ‘ਤੇ ਪਹੁੰਚੀ। ਪੂਰਾ ਵਾਰਡ ਧੂੰਏਂ ਨਾਲ ਭਰ ਚੁੱਕਾ ਸੀ। ਅੰਦਰ ਜਾਣ ਦਾ ਕੋਈ ਰਸਤਾ ਨਹੀਂ ਸੀ। ਬਿਲਡਿੰਗ ਦੇ ਦੂਜੇ ਪਾਸੇ ਖਿੜਕੀ ਦੇ ਕੱਚ ਉਤਾਰ ਕੇ ਪਾਣੀ ਦੀ ਬੌਛਾੜ ਕੀਤੀ ਗਈ। ਅੱਗ ‘ਤੇ ਕਾਬੂ ਪਾਉਣ ਵਿਚ ਡੇਢ ਘੰਟੇ ਦਾ ਸਮਾਂ ਲੱਗਾ। ਸਾਰੇਮ ਮਰੀਜ਼ਾਂ ਨੂੰ ਬੈੱਡ ਸਣੇ ਬਾਹਰ ਗਰਾਊਂਡ ਫਲੋਰ ‘ਤੇ ਸ਼ਿਫਟ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਪਿੰਟੂ, ਦਿਲੀਪ, ਸਰਵੇਸ਼, ਰੁਕਮਣੀ, ਕੁਸ਼ਮਾ, ਬਹਾਦੁਰ, ਦਿਗੰਬਰ ਵਰਮਾ ਤੇ ਸ਼੍ਰੀਨਾਥ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























