ਸੁਪਰੀਮ ਕੋਰਟ ਵਿਚ ਇਕ ਵਕੀਲ ਨੇ ਚੀਫ ਜਸਟਿਸ ਬੀਆਰ ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਵਾਪਸੀ ਜਦੋਂ ਸੀਜੇਆਈ ਦੀ ਅਗਵਾਈ ਵਾਲੀ ਬੈਂਚ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ।
ਸੂਤਰਾਂ ਮੁਤਾਬਕ ਵਕੀਲ ਡੈਸਕ ਕੋਲ ਗਿਆ ਤੇ ਜੁੱਤਾ ਕੱਢ ਕੇ CJI ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਕੋਰਟ ਵਿਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਵਕੀਲ ਨੂੰ ਫੜਿਆ ਤੇ ਨਾਲ ਲੈ ਗਏ। ਬਾਹਰ ਜਾਂਦੇ ਸਮੇਂ ਵਕੀਲ ਨਾ ਨਾਅਰਾ ਲਗਾਇਆ-ਸਨਾਤਨ ਦਾ ਅਪਮਾਨ ਨਹੀਂ ਸਹਾਂਗੇ। ਦੂਜੇ ਪਾਸੇ ਘਟਨਾ ਦੇ ਬਾਅਦ ਸੀਜੇਆਈ ਨੇ ਅਦਾਲਤ ਵਿਚ ਮੌਜੂਦ ਵਕੀਲਾਂ ਤੋਂ ਆਪਣੀਆਂ ਦਲੀਲਾਂ ਜਾਰੀ ਰੱਖਣ ਨੂੰ ਕਿਹਾ। ਨਾਲ ਹੀ ਕਿਹਾ-ਇਨ੍ਹਾਂ ਸਭ ਤੋਂ ਪ੍ਰੇਸ਼ਾਨ ਨਾ ਹੋਵੋ। ਮੈਂ ਵੀ ਪ੍ਰੇਸ਼ਾਨ ਨਹੀਂ ਹਾਂ, ਇਨ੍ਹਾਂ ਚੀਜ਼ਾਂ ਨਾਲ ਮੈਨੂੰ ਫਰਕ ਨਹੀਂ ਪੈਂਦਾ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਵੱਡੀ ਅਪਡੇਟ, ਗਾਇਕ ਦੀ ਹਾਲਤ ਅਜੇ ਵੀ ਬਣੀ ਹੋਈ ਨਾਜ਼ੁਕ
ਮੰਨਿਆ ਜਾ ਰਿਹਾ ਹੈ ਕਿ ਵਕੀਲ CJI ਗਵਈ ਦੀ ਮੱਧਪ੍ਰਦੇਸ਼ ਦੇ ਖਜੁਰਾਹੋ ਵਿਚ ਭਗਵਾਨ ਵਿਸ਼ਣੂ ਦੀ 7 ਫੁੱਟ ਉੱਚੀ ਸਿਰ ਕੱਟੀ ਮੂਰਤੀ ਦੀ ਪੁਨਰ ਸਥਾਪਨਾ ‘ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਨਾਰਾਜ਼ ਸੀ। CJI ਨੇ 16 ਸਤੰਬਰ ਨੂੰ ਖੰਡਿਤ ਮੂਰਤੀ ਦੀ ਬਹਾਲੀ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰੇਦ ਹੋਏ ਕਿਹਾ ਸੀ ਕਿ ਜਾਓ ਤੇ ਭਗਾਵਨ ਤੋਂ ਖੁਦ ਕਰਨ ਨੂੰ ਕਹੋ। ਤੁਸੀਂ ਕਹਿੰਦੇ ਹੋ ਭਗਵਾਨ ਵਿਸ਼ਣੂ ਦੇ ਕੱਟੜ ਭਗਤ ਹੋ, ਜਾਓ ਉਨ੍ਹਾਂ ਨੂੰ ਪ੍ਰਾਰਥਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:
























