UPI ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੇਟੀਐੱਮ, ਫੋਨਪੇ, ਗੂਗਲਪੇ ਆਦਿ ਪਲੇਟਫਾਰਮ ਜ਼ਰੀਏ ਯੂਪੀਆਈ ਹੁਣ ਤੁਸੀਂ ਬਿਨਾਂ ਪਿੰਨ ਪਾਏ ਵੀ ਪੇਮੈਂਟ ਕਰ ਸਕੋਗੇ। ਸਰਕਾਰ ਨੇ ਨਵੀਆਂ ਵਿਸ਼ੇਸ਼ਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵੇਲੇ ਭੁਗਤਾਨ ਲਈ ਪਿੰਨ ਜਰੂਰੀ ਹੈ ਪਰ ਨਵੇਂ ਫ਼ੀਚਰ ਨਾਲ ਪਿੰਨ ਭੁੱਲ ਜਾਣ ‘ਤੇ ਵੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਇਨ੍ਹਾਂ ਵਿਚ ਚਿਹਰੇ ਅਤੇ ਫਿੰਗਰਪ੍ਰਿੰਟ ਸਕੈਨ, ਏਆਈ ਚਸ਼ਮਾ ਆਦਿ ਹਨ। ਇਨ੍ਹਾਂ ਜ਼ਰੀਏ ਪੇਮੈਂਟ ਕਰਕੇ ਨਵੀਂ ਤਕਨੀਕ ਦਾ ਫਾਇਦਾ ਚੁੱਕ ਸਕੋਗੇ। ਏਆਈ ਚਸ਼ਮੇ ਜ਼ਰੀਏ ਇਕ ਸੀਮਤ ਰਕਮ ਤੱਕ ਹੀ ਪੇਮੈਂਟ ਕਰ ਸਕੋਗੇ।
ਪਿੰਨ ਦੀ ਜਗ੍ਹਾ ਹੁਣ ਗਾਹਕਾਂ ਨੂੰ ਫਿੰਗਰਪ੍ਰਿੰਟ ਸਕੈਨ ਤੇ ਚਿਹਰੇ ਨਾਲ ਪੇਮੈਂਟ ਦੀ ਸਹੂਲਤ ਮਿਲੇਗੀ। ਮੁੰਬਈ ਵਿਚ ਸ਼ੁਰੂ ਹੋਏ ਤਿੰਨ ਦਿਨਾ ਗਲੋਬਲ ਫਿਨਟੈੱਕ ਫੈਸਟੀਵਲ ਵਿਚ ਆਧਾਰ-ਆਧਾਰਿਤ ਬਾਇਓਮੀਟ੍ਰਿਕ ਡਾਟੇ ਦਾ ਇਸਤੇਮਾਲ ਕਰਕੇ ਚਿਹਰੇ ਦੀ ਪਛਾਣ ਤੇ ਫਿੰਗਰਪ੍ਰਿੰਟਸ ਰਾਹੀਂ UPI ਲੈਣ-ਦੇਣ ਵਾਲਾ ਫੀਚਰ ਲਾਂਚ ਕੀਤਾ ਗਿਆ। ਇਸ ਤਹਿਤ ਯੂਜ਼ਰ ਕਿਸੇ ਟ੍ਰਾਂਜੈਕਸ਼ਨ ਨੂੰ ਅਪਰੂਵ ਕਰੇਗਾ ਤਾਂ ਉਸ ਦਾ ਚਿਹਰੇ ਜਾਂ ਫਿਗਰਪ੍ਰਿੰਟ ਆਧਾਰ ਡਾਟਾ ਨਾਲ ਮੈਚ ਕੀਤਾ ਜਾਵੇਗਾ। ਵੈਰੀਫਿਕੇਸ਼ਨ ਹੁੰਦੇ ਹੀ ਪੇਮੈਂਟ ਅਪਰੂਵ ਹੋ ਜਾਵੇਗੀ।
NPCI ਨੇ ਸਮਾਰਟ ਗਲਾਸ ‘ਤੇ ਯੂਪੀਆਈ ਲਾਈਟ ਦੀ ਉਪਲਬਧਤਾ ਸ਼ੁਰੂ ਕੀਤੀ। ਯੂਜਰਸ ਇਕ ਨਜ਼ਰ ਤੇ ਵਾਈਸ ਕਮਾਂਡ ਜ਼ਰੀਏ ਪੇਂਮੈਂਟ ਕਰ ਸਕਦੇ ਹਨ। ਇਸ ਲਈ ਫੋਨ ਦੀ ਲੋੜ ਨਹੀਂ ਹੋਵੇਗੀ। ਏਆਈ ਸੰਚਾਲਿਤ ਚਸ਼ਮੇ ਨਾਲ ਕਿਊਆਰ ਕੋਡ ਸਕੈਨ ਕਰਨਾ ਹੋਵੇਗਾ। ਵਾਈਸ ਪ੍ਰਾਮਪਟ ਦਾ ਇਸਤੇਮਾਲ ਕਰਕੇ 1000 ਰੁਪਏ ਤੱਕ ਦਾ ਲੈਣ-ਦੇਣ ਹੋਵੇਗਾ। ਇਸ ਲਈ ਯੂਪੀਆਈ ਐਪ ਦਾ ਅਪਡੇਟੇਡ ਵਰਜਨ ਡਾਊਨਲੋਡ ਕਰਨਾ ਹੋਵੇਗਾ।
ਮੌਜੂਦਾ ਸਮੇਂ ਫਾਰੇਨ ਕਰੰਸੀ ਟ੍ਰਾਂਜੈਕਸ਼ਨ ਆਮ ਤੌਰ ‘ਤੇ 36 ਤੋਂ 48 ਘੰਟਿਆਂ ਦੇ ਵਕਫੇ ਵਿਚ ਸੈਟਲ ਹੁੰਦੇ ਹਨ ਪਰ ਹੁਣ ਰੀਅਲ ਟਾਈਮ ਬੇਸਿਸ ‘ਤੇ ਫਾਰੇਨ ਕਰੰਸੀ ਸੈਟਲਮੈਂਟ ਸੰਭਵ ਹੋ ਸਕੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਫਿਨਟੈੱਕ ਫੇਸਟ ਵਿਚ GIFT IFSC ਵਿਚ ਫਾਰੇਨ ਕਰੰਸੀ ਸੈਟਲਮੈਂਟ ਸਿਸਟਮ ਨੂੰ ਲਾਂਚ ਕੀਤਾ। ਇਹ ਸਿਸਟਮ ਅਸਲ-ਸਮੇਂ ਦੇ ਆਧਾਰ ‘ਤੇ ਸਹਿਜ ਲੈਣ-ਦੇਣ ਦੀ ਸਹੂਲਤ ਦੇਵੇਗਾ।
ਇਹ ਵੀ ਪੜ੍ਹੋ : ਤਿਉਹਾਰੀ ਸੀਜਨ ‘ਚ ਮਹਿੰਦਰਾ Scorpio N ਹੋਈ ਸਸਤੀ, GST ਕਟੌਤੀ ਮਗਰੋਂ 2 ਲੱਖ ਰੁ. ਤੋਂ ਵੱਧ ਘਟੀ ਕੀਮਤ
UPI ਕੈਸ਼ ਪੁਆਇੰਟ ਤੋਂ ਬਿਨਾਂ ਕਾਰਡ ਦੇ ਕਿਊਆਰ ਕੋਡ ਸਕੈਨ ਜ਼ਰੀਏ ਨਕਦ ਨਿਕਾਸੀ ਦੀ ਸਹੂਲਤ ਮਿਲੇਗੀ। ਇਸ ਵਿਚ ਬੈਂਕ ਮਿਤਰ ਆਊਟਲੇਟ ਇਕ ਅਸਲੀ ਏਟੀਐੱਮ ਵਜੋਂ ਕੰਮ ਕਰੇਗਾ। ਯੂਜਰਸ ਸਹਿਯੋਗੀ ਬੈਂਕਾਂ ਦੇ ਏਟੀਐੱਮ ਜਾਂ ਮਿਤਰ ਪੁਆਇੰਟ ਤੋਂ ਰੋਜ਼ 10,000 ਰੁਪਏ ਕੱਢ ਸਕਦੇ ਹਨ। ਇਸ ਨਾਲ ਯੂਪੀਆਈ ਦਾ ਦਾਇਰਾ ਵਧੇਗਾ। ਹੁਣ ਦੇਸ਼ ਭਰ ਵਿਚ 5 ਲੱਖ ਤੋਂ ਵੱਧ ਬੈਂਕ ਮਿੱਤਰ ਸਰਗਰਮ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























