ਦੀਵਾਲੀ ਤੋਂ ਪਹਿਲਾਂ ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਇਥੇ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਲਈ ਕੈਲੀਫੋਰਨੀਆ ਨੇ ਦੀਵਾਲੀ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਸੂਬਾ ਬਣ ਗਿਆ ਹੈ ਜਿਸ ਨੇ ਦੀਵਾਲੀ ਮੌਕੇ ਸਰਕਾਰੀ ਛੁੱਟੀ ਨੂੰ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਇਹ ਐਲਾਨ ਕੀਤਾ। ਸਤੰਬਰ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਣ ਵਾਲੇ ‘ਏਬੀ 269’ ਨਾਂ ਦੇ ਬਿੱਲ ਨੂੰ ਕੈਲੀਫੋਰਨੀਆ ਵਿਧਾਨ ਮੰਡਲ ਦੇ ਦੋਵੇਂ ਸਦਨਾਂ ਵਿਚ ਸਫਲਤਾਪੂਰਵਕ ਪਾਸ ਕਰ ਦਿੱਤਾ ਗਿਆ ਸੀ ਜਿਸ ‘ਤੇ ਆਖਰੀ ਫੈਸਲੇ ਦਾ ਇੰਤਜ਼ਾਰ ਸੀ।
ਵਿਧਾਨ ਸਭਾ ਮੈਂਬਰ ਏਸ਼ ਕਾਲਰਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੈਲੀਫੋਰਨੀਆ ਭਾਰਤ ਅਮਰੀਕੀਆਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਥਾਂ ਹੈ ਤੇ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਲੱਖਾਂ ਕੈਲੀਫੋਰਨੀਆ ਵਾਸੀਆਂ ਤੱਕ ਇਸ ਦਾ ਸੰਦੇਸ਼ ਪਹੁੰਚਾਏਗਾ ਜੋ ਇਸ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਸਦਭਾਵਨਾ, ਸ਼ਾਂਤੀ ਤੇ ਨਵੀਨੀਕਰਨ ਦੀ ਸਾਂਝੀ ਭਾਵਨ ਦੇ ਸੰਦੇਸ਼ ਦੇ ਨਾਲ ਭਾਈਚਾਰਿਆਂ ਨੂੰ ਇਕੱਠੇ ਲਿਆਉਂਦੀ ਹੈ। ਕੈਲੀਫੋਰਨੀਆ ਨੂੰ ਦੀਵਾਲੀ ਅਤੇ ਇਸ ਦੀ ਵੰਨ-ਸੁਵੰਨਤਾ ਨੂੰ ਅਪਨਾਉਣਾ ਚਾਹੀਦਾ ਹੈ ਨਾਂ ਕਿ ਇਸ ਨੂੰ ਹਨ੍ਹੇਰੇ ਵਿਚ ਲੁਕਾ ਕੇ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦਾ ਅੱਜ ਜੱਦੀ ਪਿੰਡ ਪੋਨਾ ‘ਚ ਹੋਵੇਗਾ ਸਸਕਾਰ, ਸਵੇਰੇ 11 ਵਜੇ ਦਿੱਤੀ ਜਾਵੇਗੀ ਅੰਤਿਮ ਵਿਦਾਈ
ਦੱਸ ਦੇਈਏ ਕਿ 2024 ਵਿਚ ਪੈਂਸਿਲਵੇਨੀਆ ਦੀਵਾਲੀ ਨੂੰ ਸਰਕਾਰੀ ਛੁੱਟੀ ਵਜੋਂ ਐਲਾਨਣ ਵਾਲਾ ਪਹਿਲਾ ਸੂਬਾ ਬਣ ਗਿਆ ਸੀ ਜਿਸ ਦੇ ਬਾਅਦ ਇਸ ਸਾਲ ਕੈਲੀਫੋਰਨੀਆ ਵਿਚ ਵੀ ਦੀਵਾਲੀ ਮੌਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਯਾਰਕ ਸਿਟੀ ਵਿਚ ਦੀਵਾਲੀ ‘ਤੇ ਸਰਕਾਰੀ ਸਕੂਲਾਂ ਵਿਚ ਛੁੱਟੀ ਐਲਾਨੀ ਗਈ ਹੈ। ਪ੍ਰਵਾਸੀ ਸੰਗਠਨਾਂ ਨੇ ਕੈਲੀਫੋਰਨੀਆ ਵੱਲੋਂ ਦੀਵਾਲੀ ਮੌਕੇ ਛੁੱਟੀ ਐਲਾਨਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਫੈਸਲਾ ਭਾਰਤੀ ਅਮਰੀਕੀਆਂ ਦੀਆਂ ਉਨ੍ਹਾਂ ਪੀੜ੍ਹੀਆਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵਿਕਾਸ ਤੇ ਸਫਲਤਾ ਵਿਚ ਯੋਗਦਾਨ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























