ਕਾਊਂਟਰ ਇੰਟੈਲੀਜੈਂਸ ਜਲੰਧਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਗੁਰਜਿੰਦਰ ਸਿੰਘ ਤੇ ਦੀਵਾਨ ਸਿੰਘ ਵਜੋਂ ਹੋਈ ਹੈ। ਕਾਊਂਟਰ ਇੰਟੈਲੀਜੈਂਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 2.5 ਕਿਲੋ ਵਿਸਫੋਟਕ ਸਮੱਗਰੀ ਤੇ ਇਕ ਰਿਮੋਟ ਵੀ ਬਰਾਮਦ ਕੀਤਾ ਹੈ। ਖਦਸ਼ਾ ਹੈ ਕਿ ਉਹ ਪੰਜਾਬ ਵਿਚ ਕੋਈ ਵੱਡੀ ਵਾਰਦਾਤ ਕਰਨ ਵਾਲੇ ਸੀ।
ਪੁਲਿਸ ਨੇ ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿਓਹਾਰੀ ਸੀਜ਼ਨ ਤੋਂ ਪਹਿਲਾਂ ਅਲਰਟ ਪੰਜਾਬ ਪੁਲਿਸ ਨੇ ਅੱਤਵਾਦੀਆਂ ਦੇ ਨਾਪਾਕ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਕਿ ਇਸ ਵਿਸਫੋਟਕ ਨਾਲ ਅੱਤਵਾਦੀਆਂ ਨੇ ਪੰਜਾਬ ਦੀ ਕਿਹੜੀ ਥਾਂ ਨੂੰ ਨਿਸ਼ਾਨਾ ਬਣਾਉਣਾ ਸੀ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਸਾਥੀ ਕਲਾਕਾਰ ਤੇ ਰਿਸ਼ਤੇਦਾਰ, ਪੂਰੇ ਪਿੰਡ ‘ਚ ਛਾਇਆ ਮਾਤਮ
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੀ ISI ਸਮਰਥਿਕ BKI ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਨੈਟਵਰਕ ਯੂਕੇ ਆਧਾਰਿਤ ਹੈਂਡਲਰ ਵਲੋਂ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਜਲੰਧਰ ਤੋਂ 2 ਮੁਲਜ਼ਮਾਂ ਗੁਰਜਿੰਦਰ ਸਿੰਘ ਤੇ ਦੀਵਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 2.5 ਕਿਲੋ IED ਤੇ ਇਕ ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਵਿਸਫੋਟਕ ਵੱਡੇ ਅੱਤਵਾਦੀ ਹਮਲੇ ਲਈ ਇਸਤੇਮਾਲ ਕੀਤੇ ਜਾਣੇ ਸਨ। ਮਾਮਲੇ ਵਿਚ UAPA ਦੀਆਂ ਧਾਰਾਵਾਂ ਤਹਿਤ FIR ਦਰਜ ਕਰ ਲਈ ਗਈ ਹੈ। ਪੁਲਿਸ ਮੁਤਾਬਕ ਇਹ ਮਾਡਿਊਲ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਤੇ ਦਹਿਸ਼ਤ ਫੈਲਾਉਣ ਦੀ ਸਾਜਿਸ਼ ਰਚ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























