ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਦਰਅਸਲ ਅਵਾਰਾ ਪਸ਼ੂ ਸਾਹਮਣੇ ਆਉਣ ਕਰਕੇ ਰਾਜਵੀਰ ਜਵੰਦਾ ਨਾਲ ਜਾਨਲੇਵਾ ਸੜਕ ਹਾਦਸਾ ਵਾਪਰਿਆ ਸੀ। ਹੁਣ ਹਿਮਾਚਲ ਹਿਮਾਚਲ ਕੋਰਟ ਵਿਚ ਅਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਸਰਕਾਰ ਵੱਲੋਂ ਵਸੂਲੇ ਗਊ ਸੈੱਸ ‘ਤੇ ਵੀ ਸਵਾਲ ਚੁੱਕੇ ਗਏ ਹਨ। ਇਸ ਜਨਹਿਤ ਪਟੀਸਟ ‘ਤੇ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਇਹ ਪਟੀਸ਼ਨ ਸਮਾਜ ਸੇਵੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ ਹੈ।

ਦੱਸ ਦੇਈਏ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾ ਰਿਹਾ ਸੀ। ਰਸਤੇ ਵਿੱਚ ਪਿੰਜੌਰ-ਨਾਲਾਗੜ੍ਹ ਸੜਕ ‘ਤੇ ਦੇ ਸਾਹਮਣੇ ਅਚਾਨਕ ਦੋ ਬਲਦ ਆ ਗਏ, ਜੋ ਸੜਕ ‘ਤੇ ਹੀ ਭਿੜ ਗਏ। ਰਾਜਵੀਰ ਬਾਈਕ ਬੇਕਾਬੂ ਹੋ ਗਈ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਇੱਕ ਬੋਲੇਰੋ ਨਾਲ ਟਕਰਾ ਗਿਆ। ਟੱਕਰ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ, ਪਰ ਉਸਨੂੰ ਬਚਾਉਣ ਵਿੱਚ ਅਸਫਲ ਰਹੀ।

ਇਹ ਵੀ ਪੜ੍ਹੋ : ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਅੱਜ, ਛੋਟਾ ਜਿਹਾ ਆਪ੍ਰੇਸ਼ਨ ਬਣਿਆ ਮੌਤ ਦਾ ਕਾਰਨ!
ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪਹਿਲੇ ਦਿਨ ਹੀ ਲਾਈਫ ਸਪੋਰਟ ‘ਤੇ ਰੱਖਿਆ। ਲਗਾਤਾਰ ਨਿਗਰਾਨੀ ਅਤੇ ਦਵਾਈ ਦੇ ਬਾਵਜੂਦ, ਉਸ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਉਸ ਦਾ ਨਰਵਸ ਸਿਸਟਮ ਫੇਲ੍ਹ ਹੋ ਗਿਆ। ਕਈ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਿਛਲੇ 10 ਦਿਨਾਂ ਵਿੱਚ ਉਸਨੂੰ ਨਾ ਤਾਂ ਹੋਸ਼ ਆਇਆ ਅਤੇ ਨਾ ਹੀ ਕੋਈ ਹਰਕਤ ਦਿਖਾਈ। 11ਵੇਂ ਦਿਨ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























