ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿਥੇ ਸਕੂਲ ਵਿਚ ਕਲਾਸ ਲਗਾਉਂਦੇ ਅਧਿਆਪਕ ‘ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਫਰੀਦਕੋਟ ਤੋਂ ਥੋੜ੍ਹੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਵਾਪਰੀ। ਅਧਿਆਪਕ ‘ਤੇ ਫਾਇਰਿੰਗ ਕੀਤੀ ਗਈ। ਅਧਿਆਪਕ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਤੇ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀ ਚੱਲਦੇ ਹੀ ਸਕੂਲ ਵਿਚ ਚੀਕ-ਚਿਹਾੜਾ ਮਚ ਗਿਆ ਤੇ ਪਿੰਡ ਦੇ ਲੋਕ ਵੀ ਸਕੂਲ ਵਿਚ ਆ ਗਏ।
ਅਧਿਆਪਕ ਅਮਨਦੀਪ ਸਿੰਘ ‘ਤੇ ਹਮਲਾਵਰ ਵੱਲੋਂ 2 ਫਾਇਰ ਕੀਤੇ ਗਏ ਜਿਸ ਤੋਂ ਬਾਅਦ ਸਕੂਲ ਵਿਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਔਰਤ ਨਾਲ ਸਕੂਲ ਆਉਂਦਾ ਹੈ ਤੇ ਅਧਿਆਪਕ ‘ਤੇ ਗੋਲੀ ਚਲਾ ਦਿੰਦਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਉਨ੍ਹਾਂ ਵੱਲੋਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਮਲਾਵਰ ਦੀ ਟੀਚਰ ਦੇ ਨਾਲ ਕੋਈ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ, ਇਸ ਵਾਰ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਅਮਨਦੀਪ ਸਿੰਘ ਨਾਂ ਦੇ ਅਧਿਆਪਕ ‘ਤੇ ਫਾਇਰ ਕੀਤੇ ਗਏ ਤੇ ਇੰਨੇ ਵਿਚ ਟੀਚਰ ਉਥੇ ਹੀ ਨੇੜੇ ਖੜ੍ਹੀ ਕਾਰ ਦੇ ਪਿੱਛੇ ਆ ਕੇ ਆਪਣੀ ਜਾਨ ਬਚਾਉਂਦਾ ਹੈ। ਫਿਰ ਮੌਕੇ ‘ਤੇ ਮਿਡ ਡੇ ਮੀਲ ਵਰਕਰ ਤੇ ਪਿੰਡ ਵਾਸੀ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ। ਇੰਨੇ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਟੀਚਰ ਅਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜੋ ਕਿ ਆਪਣੀ ਪਤਨੀ ਨਾਲ ਆਇਆ ਸੀ ਨਾਲ ਮੇਰੀ ਪੁਰਾਣੀ ਰੰਜਿਸ਼ ਹੈ ਜਿਸ ਕਰਕੇ ਉਸ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























