ਵਰਿੰਦਰ ਘੁੰਮਣ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਮੈਡੀਕਲ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘੁੰਮਣ 6 ਅਕਤੂਬਰ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿਚ ਆਏ ਸੀ। ਓਪੀਡੀ ਵਿਚ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਸੱਜੇ ਮੋਢੇ ਵਿੱਚ ਦਰਦ ਸੀ ਤੇ ਹਿਲਾਉਣ ਵਿੱਚ ਤਕਲੀਫ਼ ਸੀ ।
ਇਸ ਦੇ ਬਾਅਦ ਉਨ੍ਹਾਂ ਨੂੰ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਨੂੰ ਕੋਈ ਵੀ ਬੀਮਾਰੀ ਨਹੀਂ ਸੀ। 9 ਅਕਤੂਬਰ ਨੂੰ ਸਰਜਰੀ ਸ਼ੁਰੂ ਹੋਈ ਤੇ ਐਨਸਥੀਸੀਆ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬਾਡੀ ਸੁੰਨ ਹੋ ਜਾਂਦੀ ਹੈ। ਸਰਜਰੀ ਬਿਲਕੁਲ ਠੀਕ ਤਰੀਕੇ ਨਾਲ ਹੋ ਜਾਂਦੀ ਹੈ। ਸਰਜਰੀ 3 ਵਜੇ ਖਤਮ ਹੋ ਜਾਂਦੀ ਹੈ ਤੇ ਆਪ੍ਰੇਸ਼ਨ ਦੌਰਾਨ ਹਾਰਟ ਰੇਟ ਸੀ ਨਾਰਮਲ ਸੀ ਪਰ ਅਚਾਨਕ 3.35 ਵਜੇ ਉਨ੍ਹਾਂ ਦੀ ਹਾਰਟ ਦੀ ਰਿਧਮ ਖਰਾਬ ਹੋ ਜਾਂਦੀ ਹੈ। ਡਾਕਟਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਜੱਦੋ-ਜਹਿਦ ਦੇ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 5.36 ਵਜੇ ਵਰਿੰਦਰ ਘੁੰਮਣ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬੀ ਇੰਡਸਟਰੀ ਨੂੰ ਲੱਗਿਆ ਇਕ ਹੋਰ ਵੱਡਾ ਝ.ਟ/ਕਾ, ਲੋਕ ਗਾਇਕ ਗੁਰਮੀਤ ਮਾਨ ਦਾ ਹੋਇਆ ਦੇ.ਹਾਂ.ਤ
ਦੱਸ ਦੇਈਏ ਕਿ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਪੰਜ ਤੱਤ ਵਿਚ ਵਿਲੀਨ ਹੋ ਗਏ। ਉਨ੍ਹਾਂ ਦੇ ਵੱਡੇ ਪੁੱਤ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਮੁੱਖ ਅਗਨੀ ਤੋਂ ਪਹਿਲਾਂ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਘੁੰਮਣ ਦੀ ਮ੍ਰਿਤਕ ਦੇਹ ਨਾਲ ਲਿਪਟ ਗਏ। ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ। ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿਚ ਉੁਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਭੀੜ ਉਮੜੀ।
ਵੀਡੀਓ ਲਈ ਕਲਿੱਕ ਕਰੋ -:
























