ADPG ਵਾਈ ਪੂਰਨ ਕੁਮਾਰ ਨੂੰ ਲੈ ਕੇ MP ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੂਰਨ ਕੁਮਾਰ ਇਕ ਹੋਣਹਾਰ ਅਧਿਕਾਰੀ ਸੀ। ਅੰਬੇਦਕਰੀ ਸੋਚ ਰੱਖਦੇ ਸੀ। ਪੱਛੜੇ ਵਰਗ ਲਈ ਲੜਾਈ ਲੜਦੇ ਸੀ ਤੇ ਇੰਨੇ ਚੰਗੇ ਅਧਿਕਾਰੀ ਸੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਮਿਲਿਆ ਹੈ।
ਅਜਿਹੇ ਅਧਿਕਾਰੀ ਨੂੰ ਸੁਸਾਈਡ ਕਰਨਾ ਪਿਆ ਤੇ ਉਨ੍ਹਾਂ ਨੇ ਸੁਸਾਈਡ ਨੋਟ ਵੀ ਲਿਖਿਆ ਹੈ। FIR ਵਿਚ ਏਡੀਜੀਪੀ ਰੈਂਕ ਵਾਲੇ ਅਧਿਕਾਰੀ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਹੈ। ADGP ਪੂਰਨ ਕੁਮਾਰ ਦੀ ਤਾਰੀਫ ਕਰਦਿਆਂ MP ਚੰਨੀ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਸੀ ਤਾਂ ਉਸ ਵੇਲੇ ਪੂਰਨ ਕੁਮਾਰ ਨੂੰ ਗੋਲੀ ਚਲਾਉਣ ਦਾ ਹੁਕਮ ਹੋਇਆ ਸੀ ਪਰ ਅਧਿਕਾਰੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਅਜਿਹੇ ਅਧਿਕਾਰੀ ਜੋ ਗਰੀਬਾਂ ਲਈ ਲੜਦਾ ਸੀ, ਉਨ੍ਹਾਂ ਨੇ ਸੁਸਾਈਡ ਨਹੀਂ ਕੀਤੀ ਸਗੋਂ ਸ਼ਹੀਦ ਹੋਏ ਹਨ। 5 ਦਿਨ ਹੋ ਗਏ ਪਰਿਵਾਰ ਵੱਲੋਂ ਇਨਸਾਫ ਨਹੀਂ ਮਿਲ ਰਿਹਾ। ਉਸਦੀ ਮ੍ਰਿਤਕ ਦੇਹ ਦੀ ਬੇਅਦਬੀ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ADGP ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਗਿਆ। ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪਰਿਵਾਰ ਦੀ ਮੰਗ ਹੈ ਕਿ ਜਿਸ ਦੀ ਵਜ੍ਹਾ ਤੋਂ ਪੂਰਨ ਕੁਮਾਰ ਨੇ ਅਜਿਹਾ ਕਦਮ ਚੁੱਕਿਆ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਹਾਸਲ, ‘ਨਵੀਂ ਪੰਜਾਬ ਰਾਜ ਮਾਨਸਿਕ ਸਿਹਤ ਨੀਤੀ’ ਦੀ ਕੀਤੀ ਸ਼ੁਰੂਆਤ
ਅਸੀਂ ਪਰਿਵਾਰ ਦੇ ਨਾਲ ਹਾਂ। ਵਾਈ ਪੂਰਨ ਕੁਮਾਰ ਸ਼ਹੀਦ ਹੋਏ ਹਨ ਤੇ ਅੰਬੇਦਕਰ ਸੋਚ ਨੂੰ ਅੱਗੇ ਵਧਾਇਆ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਸਾਰੇ ਲੜਾਈ ਲੜਾਂਗੇ। ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ।
ਵੀਡੀਓ ਲਈ ਕਲਿੱਕ ਕਰੋ -:
























