ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ NRI ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ, ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ।
ਐਨਆਰਆਈ ਮੋਗਾ ਆਉਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸਦੇ ਨਾਲ ਮਿਲ ਕੇ ਇਕ ਨਿਊ ਐਸ ਬੀ ਨਾ ਤੇ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕਰਵਾਏ । ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚਲਦਾ ਰਿਹਾ ਪਰ ਐਨਆਰਆਈ ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ ਨਾਲ ਦੀ ਨਾਲ ਐਨਆਰਆਈ ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤੇ ਗਏ ਅਤੇ ਜੋ ਮੇਰੇ ਪੈਸੇ ਕਾਰੋਬਾਰ ਵਿੱਚ ਲਗਵਾਏ ਸਨ ਉਹ ਵੀ ਦੇਣ ਤੋਂ ਸਾਫ ਮੁੱਕਰ ਗਿਆ ਇਸ ਮੌਕੇ ਤੇ ਐਨਆਰਆਈ ਪਵਿੱਤਰ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਥਾਣੇ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਉਰਫ ਬੱਬੂ ਖਿਲਾਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ NRIਪਵਿੱਤਰ ਸਿੰਘ ਨੇ ਜਿਲਾ ਪ੍ਰਸ਼ਾਸਨ ਅਪੀਲ ਕਰਦਾ ਹਾਂ ਕਿ ਇਸ ਵਿਅਕਤੀ ਦੀ ਤੁਰੰਤ ਗਿਰਫਤਾਰੀ ਕੀਤੀ ਜਾਵੇ ਤਾਂ ਜੋ ਅਜਿਹਾ ਵਿਅਕਤੀ ਕਿਸੇ ਹੋਰ ਨਾਲ ਠੱਗੀ ਧੋਖਾ ਨਾ ਕਰ ਸਕੇ।
ਇਹ ਵੀ ਪੜ੍ਹੋ : ਅਦਾਕਾਰ ਰਵੀ ਕਿਸ਼ਨ ਲਈ ਬੇਹੱਦ ਖਾਸ ਪਲ, 33 ਸਾਲਾਂ ਦੇ ਇੰਤਜ਼ਾਰ ਮਗਰੋਂ ਮਿਲਿਆ ਫਿਲਮ ਫੇਅਰ ਅਵਾਰਡ
ਉਧਰ ਦੂਸਰੇ ਪਾਸੇ ਥਾਣਾ ਮੁਖੀ ਵਰਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਆਰ ਆਈ ਆਈ ਪਵਿੱਤਰ ਸਿੰਘ ਨੇ ਜਿਲਾ ਪੁਲਿਸ ਮੁਖੀ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਕਿ ਉਸਦੇ ਦੋਸਤ ਬਲਵਿੰਦਰ ਸਿੰਘ ਉੱਰਫ ਬੱਬੂ ਨੇ ਉਸ ਨਾਲ ਕਾਰੋਬਾਰ ਕਰਨ ਦੇ ਨਾਂ ਤੇ 15 ਲੱਖ ਰੁਪਏ ਦੀ ਠੱਗੀ ਮਾਰੀ ਹੈ ਦੋਨਾਂ ਧਿਰਾਂ ਦਾ ਪੱਖ ਜਾਣਨ ਤੋਂ ਬਾਅਦ ਮੋਗਾ ਪੁਲਿਸ ਐਨਆਰਆਈ ਪਵਿੱਤਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਬਲਵਿੰਦਰ ਸਿੰਘ ਉਰਫ ਬੱਬੂ ਵਾਸੀ ਮੋਗਾ ਖਿਲਾਫ ਵੱਖ ਵੱਖ ਥਾਵਾਂ ਤਹਿਤ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਮੁਲਜਮ ਨੂੰ ਪੁਲਿਸ ਨੇ ਜਲਦ ਗਿਰਫਤਾਰ ਕਰਨ ਦਾ ਦਾਅਵਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























