ਅਮਰੀਕਾ ਦੇ ਟੈਕਸਾਸ ਵਿਚ ਐਤਵਾਰ ਦੁਪਹਿਰ ਜਹਾਜ਼ ਦੇ ਕ੍ਰੈਸ਼ ਹੋਣ ਨਾਲ 2 ਲੋਕਾਂ ਦੀ ਜਾਨ ਚਲੀ ਗਈ। ਹਾਦਸਾ ਹਿਕਸ ਏਅਰਫੀਲਡ ਦੇ ਕੋਲ ਟੈਰੰਟ ਕਾਊਂਟੀ ਵਿਚ ਹੋਇਆ ਜਿਥੇ ਜਹਾਜ਼ ਕਈ ਟਰੱਕਾਂ ਨਾਲ ਟਕਰਾ ਕੇ ਅੱਗ ਦਾ ਗੋਲਾ ਬਣ ਗਿਆ। ਫੋਰਟ ਵਰਥ ਫਾਇਰ ਡਿਪਾਰਟਮੈਂਟ ਮੁਤਾਬਕ ਹਾਦਸਾ ਲਗਭਗ ਦੁਪਹਿਰ 1.30 ਵਜੇ ਹੋਇਆ ਜਦੋਂ ਜਹਾਜ਼ ਨਾਰਥ ਸੈਗਿਨਾ ਬੁਲੇਵਾਰਡ ਕੋਲ ਡਿੱਗਿਆ। ਇਹ ਇਲਾਕਾ ਬਿਜ਼ਨੈੱਸ 287 ਦੇ ਠੀਕ ਨੇੜੇ ਏਵੋਂਡੇਲ ਦੇ ਕੋਲ ਹੈ। ਹਾਦਸੇ ਦੇ ਬਾਅਦ ਕਈ 18 ਵ੍ਹੀਲਰ ਟਰੱਕ ਤੇ ਟ੍ਰੇਲਰ ਅੱਗ ਦੀ ਚਪੇਟ ਵਿਚ ਆ ਗਏ।
ਹਾਦਸੇ ਦਾ ਵੀਡੀਓ ਫੁਟੇਜ ਆਇਆਹੈ ਜਿਸ ਵਿਚ ਦਿਖ ਰਿਹਾ ਹੈ ਕਿ ਜਹਾਜ਼ ਤੇਜ਼ੀ ਨਾਲ ਆਸਮਾਨ ਤੋਂ ਸਿੱਧੇ ਆ ਕੇ ਡਿੱਗਿਆ ਹੈ। ਟੱਕਰ ਦੇ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਕੁਝ ਹੀ ਪਲਾਂ ਵਿਚ ਚਾਰੇ ਪਾਸੇ ਧੂੰਆਂ ਤੇ ਅੱਗ ਦੀਆਂ ਲਪਟਾਂ ਨੇ ਇਲਾਕੇ ਨੂੰ ਢੱਕ ਲਿਆ। ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਬੁਝਾ ਦਿੱਤੀ ਗਈ ਹੈ। ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਦਿੱਤੀ ਗਈ ਹੈ। ਜਹਾਜ਼ ‘ਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























