ਅੰਮ੍ਰਿਤਸਰ ਵਿਚ SBI ਦੀ ਬ੍ਰਾਂਚ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਨਾਲ ਬੈਂਕ ਵਿਚ ਰੱਖਿਆ ਫਰਨੀਚਰ, ਦਸਤਾਵੇਜ਼ ਤੇ ਕੁਝ ਕਾਗਜ਼ ਸੜ ਕੇ ਸੁਆਹ ਹੋ ਗਏ। ਇਲੈਕਟ੍ਰਿਕ ਪੈਨਲ ਵਿਚ ਸ਼ਾਰਕਟ ਸਰਕਟ ਕਰਕੇ ਅੱਗ ਲੱਗੀ ਦੱਸੀ ਜਾ ਰਹੀ ਹੈ।
ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋ ਕੇ ਬਿਲਡਿੰਗ ਦੇ ਕੁਝ ਹੋਰ ਹਿੱਸਿਆਂ ਵਿਚ ਫੈਲ ਗਈ। ਬੈਂਕ ਵਿਚ ਰੱਖੇ ਕੁਝ ਜ਼ਰੂਰੀ ਕਾਗਜ਼ ਵੀ ਇਸ ਦੀ ਚਪੇਟ ਵਿਚ ਆ ਗਏ। ਬਿਲਡਿੰਗ ਤੋਂ ਧੂੰਆਂ ਨਿਕਲਦਾ ਦੇਖ ਕੇ ਏਟੀਐੱਮ ਦੀ ਸੁਰੱਖਿਆ ਵਿਚ ਤਾਇਨਾਤ ਗਾਰਡ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤਾ। ਘਟਨਾ ਸਮੇਂ ਬੈਂਕ ਬੰਦ ਸੀ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਅੰਮ੍ਰਿਤਸਰ ਦਾ ਕਟਰਾ ਜੈਮਲ ਸਿੰਘ ਇਲਾਕੇ ਵਿਚ ਸਥਿਤ ਸੀਬੀਆਈ ਦੀ ਬ੍ਰਾਂਚ ਵਿਚ ਸਵੇਰ ਲਗਭਗ 6 ਵਜੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਜਿਸ ਦੇ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਅੱਗ ਬੈਂਕ ਦੇ ਅੰਦਰ ਜ਼ਿਆਦਾ ਨਹੀਂ ਫੈਲੀ ਜਿਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ‘ਤੇ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਕੇਂਦਰ ਸੌਂਪੇਗੀ ਰਿਪੋਰਟ
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋ ਸ਼ੁਰੂ ਹੋਈ ਸੀ ਜੋ ਹੌਲੀ-ਹੌਲੀ ਫੈਲ ਗਈ। ਸਮਾਂ ਰਹਿੰਦੇ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਫਿਲਹਾਲ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























