ਹਰਿਆਣਾ ਦੇ ਰੋਹਤਕ ਵਿਚ ਸਾਈਬਰ ਸੈੱਲ ਦੇ ਏਐੱਸਆਈ ਸੰਦੀਪ ਲਾਠਰ ਦਾ ਅੱਜ ਪੋਸਟਮਾਰਟਮ ਹੋਵੇਗਾ ਤੇ ਪੋਸਟਮਾਰਟਮ ਦੇ ਬਾਅਦ ਅੱਜ ਹੀ ਸਸਕਾਰ ਕਰ ਦਿੱਤਾ ਜਾਵੇਗਾ। ਬੀਤੀ ਦੇਰ ਰਾਤ ਪਰਿਵਾਰ ਵਾਲੇ ਪੋਸਟਮਾਰਟਮ ਲਈ ਸਹਿਮਤ ਹੋ ਗਏ ਸਨ ਤੇ ਲਾਸ਼ ਦੇਰ ਰਾਤ ਪਿੰਡ ਲਾੜੌਤ ਤੋਂ ਪੀਜੀਆਈ ਮੋਰਚਰੀ ਵਿਚ ਸ਼ਿਫਟ ਕਰ ਦਿੱਤੀ ਗਈ ਸੀ।
IAS ਅਮਨੀਤ ਤੇ ਭਰਾ ਖਿਲਾਫ਼ FIR ਤੋਂ ਬਾਅਦ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ। 12 ਵਜੇ ਜੀਂਦ ਦੇ ਜੁਲਾਨਾ ਵਿਚ ਅੰਤਿਮ ਸਸਕਾਰ ਵੀ ਕਰ ਦਿੱਤਾ ਜਾਵੇਗਾ। ਇਹ ਏਐੱਸਆਈ ਸੰਦੀਪ ਲਾਠਰ ਦਾ ਜੱਦੀ ਪਿੰਡ ਹੈ। ਪਰਿਵਾਰ ਦੇ ਦਬਾਅ ਵਿਚ ਮਰਹੂਮ ਆਈਪੀਐੱਸ ਵਾਈ ਪੂਰਨ ਕੁਮਾਰ ਦੀ ਪਤਨੀ IAS ਅਮਨੀਤ ਪੀ ਕੁਮਾਰ ਸਣੇ ਹੋਰ ਪਰਿਵਾਰ ਵਾਲਿਆਂ ‘ਤੇ FIR ਦਰਜ ਹੋਈ। ਇਸ ਵਿਚ ਏਐੱਸਆਈ ਦੀ ਪਤਨੀ ਸੰਤੋਸ਼ ਦੇ ਬਿਆਨਾਂ ਤੋਂ ਇਲਾਵਾ ਸੁਸਾਈਡ ਨੋਟ ਤੇ ਲਾਸਟ ਵੀਡੀਓ ਨੂੰ ਆਧਾਰ ਬਣਾਇਆ ਗਿਆ ਹੈ। ਪੁਲਿਸ ਨੇ ਹਾਲਾਂਕਿ ਅਜੇ FIR ਜਨਤਕ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਖਾਟੂ ਸ਼ਾਮ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਦੀ ਪਲਟੀ ਗੱਡੀ, ਮਾਂ-ਪੁੱਤ ਦੀ ਮੌ/ਤ
ਇਸ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਹਦਾਇਤ ਹੈ। ਸੂਤਰਾਂ ਮੁਤਾਬਕ ਇਸ ਕੇਸ ਵਿਚ ਆਤਮਹੱਤਿਆ ਲਈ ਉਕਸਾਉਣ ਤੇ ਅਪਰਾਧਿਕ ਸਾਜਿਸ਼ ਸਣੇ ਹੋਰ ਧਾਰਾਵਾਂ ਲਗਾਈਆਂ ਗਈਆਂ ਹਨ।ਇਸ ਵਿਚ IG ਵਾਈ ਪੂਰਨ ਕੁਮਾਰ ਦੀ IAS ਪਤਨੀ ਅਮਨੀਤ ਪੀ ਕੁਮਾਰ, ਪੰਜਾਬ ਵਿਚ ਬਠਿੰਡਾ ਦਿਹਾਤੀ ਵਿਚ ਆਪ ਵਿਧਾਇਕ ਤੇ ਆਈਜੀ ਦੇ ਸਾਲੇ ਅਮਿਤ ਰਤਨ, ਐੱਚਸੀ ਸੁਸ਼ੀਲਕੁਮਾਰ ਤੇ ਏਐੱਸਆਈ ਸੁਨੀਲ ਕੁਮਾਰ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























