ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਨੇੜੇ ਇਕ ਖੇਤ ਵਿਚੋਂ 3 ਹੈਂਡ ਗ੍ਰਨੇਡ ਤੇ ਆਰਡੀਐਕਸ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਨੂੰ ਲੈ ਕੇ ਤੁਰੰਤ ਐਕਸ਼ਨ ਲਿਆ ਗਿਆ ਹੈ।
ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਹਰਚੰਦ ਸਿੰਘ ਸੰਧੂ ਵੱਲੋਂ ਕਿਹਾ ਗਿਆ ਹੈ ਕਿ ਥੇੜੀ ਦੇ ਨੇੜੇ ਪਰਾਲੀ ਸਾੜਨ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗ ਕਰਨ ਲਈ ਜਾ ਰਹੇ ਸਨ ਤੇ ਉਥੇ ਉਨ੍ਹਾਂ ਨੂੰ ਪੀਲੇ ਰੰਗ ਦੀ ਟੇਪ ਵਿਚ ਲਿਪਟਿਆ ਹੋਇਆ ਇਕ ਸ਼ੱਕੀ ਬੈਗ ਮਿਲਿਆ ਤੇ ਜਦੋਂ ਪੁਲਿਸ ਨੇ ਦੇਖਿਆ ਤਾਂ ਉਸ ਵਿਚੋਂ 3 ਹੈਂਡ ਗ੍ਰਨੇਡ ਤੇ ਆਰਡੀਐਕਸ ਬਰਾਮਦ ਹੋਇਆ। 
ਇਹ ਵੀ ਪੜ੍ਹੋ : ਨਵਨੀਤ ਚਤੁਰਵੇਦੀ ਦੀ ਰੋਪੜ ਅਦਾਲਤ ‘ਚ ਹੋਵਗੀ ਪੇਸ਼ੀ, ਰਾਜ ਸਭਾ ਜ਼ਿਮਨੀ ਚੋਣ ‘ਚ ਫਰਜ਼ੀਵਾੜੇ ਦਾ ਹੈ ਮਾਮਲਾ
ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਇਹ ਸਾਮਾਨ ਰੱਖਿਆ ਗਿਆ ਸੀ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਬੰਬ ਸਕੁਐਡ ਟੀਮ ਨੂੰ ਬੁਲਾ ਲਿਆ ਗਿਆ ਹੈ ਤੇ ਸਰਚ ਮੁਹਿੰਮ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























