ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਤੇ ਵਿਚੌਲੀਏ ਦੋਵਾਂ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗੇਗੀ। ਸੀਬੀਆਈ ਨੇ ਵੀਰਵਾਰ ਦੁਪਹਿਰ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਕੇਸ ਵਿਚ ਗ੍ਰਿਫਤਾਰ ਕੀਤਾ ਸੀ।
ਅੱਜ ਸਵੇਰੇ ਸੀਬੀਆਈ ਨੇ ਉਸ ਦਾ ਮੈਡੀਕਲ ਕਰਾਇਆ। ਗ੍ਰਿਫਤਾਰੀ ਦੇ ਬਾਅਦ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ। ਜਦੋਂ ਸੀਬੀਆਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ ਤਾਂ ਉਹ ਪੈਂਟ ਤੇ ਸ਼ਰਟ ਪਹਿਨੇ ਹੋਏ ਸਨ ਤੇ ਹੱਥ ਵਿਚ ਘੜੀ ਸੀ। ਉੁਨ੍ਹਾਂ ਨੇ ਰੁਮਾਲ ਨਾਲ ਆਪਣਾ ਚਿਹਰਾ ਢਕਿਆ ਹੋਇਆ ਸੀ। ਗੱਡੀ ਵਿਚ ਉਹ ਪਿੱਛੇ ਦੀ ਸੀਟ ‘ਤੇ ਬੈਠੇ ਸੀ ਤੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
DIG ਨੇ ਵਿਚੌਲੀਏ ਜ਼ਰੀਏ ਫਤਿਹਗੜ੍ਹ ਸਾਹਿਬ ਵਿਚ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਤੋਂ 8 ਲੱਖ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣ ‘ਤੇ ਉਸ ਦੇ 2 ਸਾਲ ਪਹਿਲਾਂ ਸਰਹਿੰਦ ਵਿਚ ਦਰਜ ਪੁਰਾਣੇ ਕੇਸ ਵਿਚ ਚਾਰਜਸ਼ੀਟ ਪੇਸ਼ ਕਰਨ ਤੇ ਨਵੇਂ ਫਰਜੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਕਾਰੋਬਾਰੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ। ਸੀਬੀਆਈ ਨੇ ਜਾਂਚ ਦੇ ਬਾਅਦ ਟ੍ਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ।
ਇਸ ਦੇ ਬਾਅਦ ਦਿੱਲੀ ਤੇ ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਲਗਭਗ 52 ਲੋਕਾਂ ਦੀ ਟੀਮ ਨੇ ਉਨ੍ਹਾਂ ਦੇ ਮੋਹਾਲੀ ਆਫਿਸ ਤੇ ਚੰਡੀਗੜ੍ਹ ਦੇ ਸੈਕਟਰ-40 ਦੀ ਕੋਠੀ ਨੂੰ ਖੰਗਾਲਿਆ। ਉਨ੍ਹਾਂ ਦੀ ਕੋਠੀ ਤੋਂ 7 ਕਰੋੜ ਦਾ ਕੈਸ਼ ਮਿਲਿਆ ਜੋ 3 ਬੈਗ ਅਤੇ 2 ਅਟੈਚੀ ਨਾਲ ਭਰਿਆ ਹੋਇਆ ਸੀ। ਇਸ ਨੂੰ ਗਿਣਨ ਲਈ ਸੀਬੀਆਈ ਦੀ ਟੀਮ ਨੂੰ ਨੋਟ ਗਿਣਨ ਵਾਲੀ 3 ਮਸ਼ੀਨਾਂ ਮੰਗਵਾਉਣੀਆਂ ਪਈਆਂ।
ਇਸ ਤੋਂ ਇਲਾਵਾ ਭਾਰੀ ਮਾਤਰਾ ਵਿਚ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਰਿਵਾਲਵਰ ਵੀ ਮਿਲੇ। ਸੀਬੀਆਈ ਨੂੰ ਡੀਜੀਆਈ ਦੀ 15 ਪ੍ਰਾਪਰਟੀ ਤੇ ਲਗਜ਼ਰੀ ਗੱਡੀਆਂ ਦੇ ਕਾਗਜ਼ਾਤ ਵੀ ਮਿਲੇ ਹਨ। ਘਰ ਤੋਂ BMW, ਮਰਸੀਡੀਜ਼ ਕਾਰ ਤੇ ਬੈਂਕ ਲਾਕਰ ਦੀ ਚਾਬੀ ਵੀ ਬਰਾਮਦ ਹੋਈ ਹੈ। ਡੀਆਈਜੀ ਚੰਡੀਗੜ੍ਹ ਕੋਠੀ ਵਿਚ ਸੀਬੀਆਈ ਦੀਆਂ ਟੀਮਾਂ ਦੇਰ ਰਾਤ ਤੱਕ ਜਾਂਚ ਕਰਦੀਆਂ ਰਹੀਆਂ।
ਇਹ ਵੀ ਪੜ੍ਹੋ : ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ, ਸਾਥੀ ਕਲਾਕਾਰਾਂ ਸਣੇ ਮਸ਼ਹੂਰ ਹਸਤੀਆਂ ਦੇਣਗੀਆਂ ਸ਼ਰਧਾਂਜਲੀ
ਸੀਬੀਆਈ ਨੇ ਕਿਹਾ ਕਿ ਡੀਜੀਆਈ ਨਾਲ ਬਿਚੌਲੀਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਵਿਚੌਲੀਏ ਨੂੰ 8 ਲੱਖ ਰੁਪਏ ਲੈਂਦੇ ਹੋਏ ਚੰਡੀਗੜ੍ਹ ਦੇ ਸੈਕਟਰ-21 ਵਿਚ ਰੰਗੇ ਹੱਥੀਂ ਫੜਿਆ। ਇਸ ਦੇ ਬਾਅਦ ਡੀਆਈਜੀ ਨੂੰ ਫੋਨ ਕਰਵਾਇਆ ਗਿਆ ਜਿਸ ਵਿਚ ਡੀਆਈਜੀ ਨੇ ਰਿਸ਼ਵਤ ਮੰਗਵਾਉਣ ਦੀ ਗੱਲ ਕਬੂਲੀ ਤੇ ਵਿਚੌਲੀਏ ਤੇ ਕਾਰੋਬਾਰੀ ਨੂੰ ਆਪਣੇ ਆਫਿਸ ਬੁਲਾਇਆ, ਜਿਥੋਂ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























