ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਾਭਾ ਦੇ ਡੀਐੱਸਪੀ ਮਨਦੀਪ ਕੌਰ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਦੌਰਾਨ ਮਨਦੀਪ ਕੌਰ ਨੂੰ ਸੱਟਾਂ ਲੱਗੀਆਂ ਤੇ ਨਾਲ ਹੀ ਹਾਦਸੇ ‘ਚ ਗੰਨਮੈਨ ਵੀ ਜ਼ਖਮੀ ਹੋਇਆ ਹੈ। ਗੱਡੀ ਵੀ ਨੁਕਸਾਨੀ ਗਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਮੁਤਾਬਕ ਮੋਹਾਲੀ ਏਅਰਪੋਰਟ ਜਾਂਦੇ ਸਮੇਂ ਇਹ ਐਕਸੀਡੈਂਟ ਹੋਇਆ। ਡੀਐੱਸਪੀ ਮਨਦੀਪ ਕੌਰ ਗੁਜਰਾਤ ਏਕਤਾ ਦਿਵਸ ਪਰੇਡ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਮੋਹਾਲੀ ਏਅਰਪੋਰਟ ਜਾਂਦੇ ਹੋਏ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਡੀਐੱਸਪੀ ਹਾਦਸੇ ਵਿਚ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਤੇ ਗੰਨਮੈਨ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























