ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਇਲਾਕੇ ਵਿਚ ਹਾਦਸਾ ਵਾਪਰਿਆ ਹੈ। ਇਥੇ ਭਰਾਵਾਂ ਦੇ ਢਾਬੇ ਨੇੜੇ ਅਚਾਨਕ ਇਮਾਰਤ ਡਿੱਗ ਗਈ ਤੇ ਘਟਨਾ ਦੌਰਾਨ ਇਮਾਰਤ ‘ਚ ਮਜ਼ਦੂਰ ਕੰਮ ਕਰ ਰਹੇ ਸਨ ਪਰ ਅਚਾਨਕ ਇਮਾਰਤ ਡਿੱਗ ਗਈ ਜਿਸ ਨਾਲ ਇਕ ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ।
ਇਮਾਰਤ ਵਿਚ ਉਸ ਸਮੇਂ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ਵਿਚ ਇਕ ਮਜ਼ਦੂਰ ਸਰਵਨ ਸਿੰਘ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਗਨੀਮਤ ਰਹੀ ਕਿ ਉਸ ਸਮੇਂ ਇਮਾਰਤ ਵਿਚ ਜ਼ਿਆਦਾ ਮਜ਼ਦੂਰ ਮੌਜੂਦ ਨਹੀਂ ਸਨ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ : ਗਿੱਦੜਬਾਹਾ : ਟਾਇਰ ਫ.ਟ/ਣ ਨਾਲ ਬੇਕਾਬੂ ਕਾਰ ਦੀ ਆਟੋ ਨਾਲ ਹੋਈ ਟੱ.ਕ.ਰ, ਹਾਦਸੇ ‘ਚ 17 ਲੋਕ ਜ਼ਖਮੀ
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇਕਰ ਕੋਈ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























