ਉੱਘੇ ਸਾਹਿਤਕਾਰ, ਗੀਤਕਾਰ ਅਤੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਬਾਬੂ ਸਿੰਘ ਮਾਨ ਦੀ ਪਤਨੀ ਗੁਰਨਾਮ ਕੌਰ ਦਾ ਬੀਤੇ ਦਿਨ ਮੋਹਾਲੀ ਵਿਖੇ ਦਿਹਾਂਤ ਹੋ ਗਿਆ ਸੀ ਤੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਰਾੜ ਨੇੜੇ ਸਾਦਿਕ ਵਿਖੇ ਸਸਕਾਰ ਕੀਤਾ ਗਿਆ। ਮਾਂ ਦੇ ਅੰਤਿਮ ਸਸਕਾਰ ‘ਤੇ ਅਮਿਤੋਜ ਮਾਨ ਭਾਵੁਕ ਹੋ ਗਏ।
ਉਨ੍ਹਾਂ ਕਿਹਾ ਕਿ ਸਾਰਾ ਕੁਝ ਮਾਵਾਂ ਹੀ ਹੁੰਦੀਆਂ ਨੇ ਤੇ ਉਹਨਾਂ ਨੇ ਜਾਣਾ ਵੀ ਹੁੰਦਾ ਹੈ । ਜਿਹੜੇ ਰਾਹ ਉਹਨਾਂ ਨੇ ਦਿਖਾਏ ਸੀ ਉਸੇ ਰਾਹ ਤੋਂ ਲਿਆ ਕੇ ਉਹਨਾਂ ਦੀ ਚਿਖਾ ਨੂੰ ਅਗਨੀ ਦਿੱਤੀ । ਮਾਂ ਦੇ ਲਈ ਸਿਰਫ਼ 2 ਸ਼ਬਦ ਘੱਟ ਨੇ, ਉਹਨਾਂ ਕਰਕੇ ਹੀ ਵਜੂਦ ਹੈ, ਅਸੀਂ ਜੋ ਵੀ ਕਰ ਰਹੇ ਹਾਂ ਉਨ੍ਹਾਂ ਦੀ ਹੀ ਸਿੱਖਿਆ ਹੈ।
ਇਹ ਵੀ ਪੜ੍ਹੋ : MP ਰਾਘਵ ਚੱਢਾ ਤੇ ਪਰਿਣੀਤੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਰਿਣੀਤੀ ਨੇ ਪੁੱਤਰ ਨੂੰ ਦਿੱਤਾ ਜਨਮ
ਦੱਸ ਦੇਈਏ ਕਿ ਗੁਰਨਾਮ ਕੌਰ ਦੇ ਸਸਕਾਰ ਮੌਕੇ ਵੱਡੀ ਗਿਣਤੀ ‘ਚ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂ, ਰਿਸ਼ਤੇਦਾਰਾਂ ਅਤੇ ਸੱਜਣਾ ਆਦਿ ਨੇ ਸ਼ਮੂਲੀਅਤ ਕੀਤੀ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਾਬੂ ਸਿੰਘ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























