PM ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਟਵੀਟ ਕਰਦਿਆਂ PM ਮੋਦੀ ਨੇ ਲਿਖਿਆ “ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਨੂੰ ਖੁਸ਼ਹਾਲੀ ਤੇ ਸਦਭਾਵਨਾ ਨਾਲ ਰੌਸ਼ਨ ਕਰੇ”
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਮੈਂ, ਭਾਰਤ ਤੇ ਵਿਦੇਸ਼ ਵਿਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੰਦੀ ਹਾਂ। ਦੀਵਾਲੀ ਭਾਰਤ ਦਾ ਇਕ ਮੁੱਖ ਤੇ ਲੋਕਪ੍ਰਿਯ ਤਿਓਹਾਰ ਹੈ। ਇਹ ਹਨ੍ਹੇਰੇ ‘ਤੇ ਪ੍ਰਕਾਸ਼ ਦੀ, ਅਗਿਆਨ ‘ਤੇ ਗਿਆਨ ਦੀ ਤੇ ਅਧਰਮ ‘ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਖੁਸ਼ੀ ਨਾਲ ਮਨਾਇਆ ਜਾਣ ਵਾਲਾ ਇਹ ਤਿਓਹਾਰ ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਵਿਚ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ ਤੇ ਸੁੱਖ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੇ ਹਨ। ਆਨੰਦ ਤੇ ਉਤਸਵ ਦਾ ਇਹ ਤਿਓਹਾਰ ਆਤਮਚਿੰਤਨ ਤੇ ਆਤਮ ਸੁਧਾਰ ਦਾ ਵੀ ਮੌਕਾ ਹੈ। ਦੀਵਾਲੀ ‘ਤੇ ਜਿਸ ਤਰ੍ਹਾਂ ਇਕ ਦੀਵੇ ਨਾਲ ਕਈ ਦੀਵੇ ਜਗਦੇ ਹਨ ਉਸੇ ਤਰ੍ਹਾਂ ਅਸੀਂ ਸਮਾਜ ਦੇ ਗਰੀਬ ਤੇਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆ ਸਕਦੇ ਹਾਂ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਕਿਉਂ ਖੋਲ੍ਹ ਕੇ ਰੱਖੇ ਜਾਂਦੇ ਹਨ ਘਰਾਂ ਦੇ ਦਰਵਾਜ਼ੇ? ਜਾਣੋ ਇਸ ਦੇ ਪਿੱਛੇ ਦਾ ਰਹੱਸ
ਮੈਂ ਆਸ ਕਰਦੀ ਹਾਂ ਕਿ ਸਾਰੇ ਲੋਕ ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਅਤ ਤਰੀਕੇ ਨਾਲ ਇਸ ਤਿਓਹਾਰ ਨੂੰ ਮਨਾਉਣਗੇ। ਮੇਰੀ ਮੰਗਲਕਾਮਨਾ ਹੈ ਕਿ ਇਹ ਤਿਓਹਾਰ ਸਾਰਿਆਂ ਦੇ ਜੀਵਨ ਵਿਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਏ।
ਵੀਡੀਓ ਲਈ ਕਲਿੱਕ ਕਰੋ -:
























