ਸਸਪੈਂਡ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਹਰਚਰਨ ਸਿੰਘ ਭੁੱਲਰ ਖਿਲਾਫ ਇਕ ਹੋਰ FIR ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਆਬਕਾਰੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਮਰਾਲਾ ਫਾਰਮ ਹਾਊਸ ‘ਤੇ ਛਾਪੇਮਾਰੀ ਦੌਰਾਨ ਸ਼ਰਾਬ ਬਰਾਮਦ ਹੋਈ ਸੀ ਤੇ CBI ਦੀ ਸ਼ਿਕਾਇਤ ‘ਤੇ ਸਮਰਾਲਾ ਪੁਲਿਸ ਨੇ FIR ਦਰਜ ਕੀਤੀ ਸੀ ਤੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਫਾਰਮ ਹਾਊਸ ਤੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਤੇ 17 ਜਿੰਦਾ ਰੌਂਦ ਬਰਾਮਦ ਵੀ ਹੋਏ ਸੀ, ਜਿਸ ਤੋਂ ਬਾਅਦ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
ਫਿਲਹਾਲ ਹਰਚਰਨ ਸਿੰਘ ਨਿਆਇਕ ਹਿਰਾਸਤ ਵਿਚ ਹਨ ਤੇ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਹਨ। ਹਰਚਰਨ ਸਿੰਘ ਭੁੱਲਰ ਉਤੇ 16 ਅਕਤੂਬਰ ਨੂੰ ਸੀਬੀਆਈ ਨੇ ਰੇਡ ਕੀਤੀ ਸੀ ਤੇ ਪੇਸ਼ੀ ਤੋਂ ਬਾਅਦ 14 ਦਿਨਾਂ ਲਈ ਜੁ਼ੀਸ਼ੀਅਲ ਰਿਮਾਂਡ ਉਤੇ ਭੇਜ ਦਿੱਤਾ ਗਿਆ ਸੀ ਤੇ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























