ਜ਼ਿਲਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਹੇਠ ਆਉਂਦੇ ਪਿੰਡ ਮਸੀਤਾ ਵਿੱਚ ਅੱਜ ਉਹ ਦ੍ਰਿਸ਼ ਹੈ ਜਿਸਨੂੰ ਵੇਖ ਕੇ ਪੱਥਰ ਵੀ ਰੋ ਪਏ। ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਸਰਪੰਚ ਦਾ ਇੱਕਲੋਤਾ ਪੁੱਤਰ ਸੁਖਵਿੰਦਰ ਸਿੰਘ ਸੁਖ 20 ਸਾਲ ਦਾ ਪੁੱਤਰ ਸੀ , ਜਿਸਦੀ ਮਾਂ ਦੀ ਮੌਤ ਕੋਰੋਨਾ ਸਮੇਂ ਹੋਈ ਸੀ, ਅੱਜ ਪਿੰਡ ਦੇ ਸ਼ਮਸ਼ਾਨ ਘਾਟ ‘ਚੋਂ ਮ੍ਰਿਤਕ ਹਾਲਤ ਵਿੱਚ ਮਿਲਿਆ।
ਪਿੰਡ ਦੇ ਨੰਬਰਦਾਰਾਂ, ਪੰਚਾਂ ਤੇ ਸਾਬਕਾ ਸਰਪੰਚਾਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛੁਡਾਉਣ ਲਈ ਕੈਂਪ ਵਿੱਚ ਭੇਜਿਆ ਗਿਆ ਸੀ। ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੱਤੀ, ਸਰਪੰਚ ਤੇ ਪੰਚਾਇਤ ਨੇ ਕਈ ਨੂੰ ਫੜਵਾਇਆ ਵੀ ਗਿਆ ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਉਹ ਛੁੱਟ ਕੇ ਮੁੜ ਆ ਗਏ। ਪਿੰਡ ਦੀ ਪੰਚਾਇਤ ਦਾ ਸਿੱਧਾ ਆਰੋਪ ਹੈ ਕਿ ਜਾਂ ਤਾਂ ਸੁਖਦੇਵ ਸਿੰਘ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ ਜਾਂ ਉਸਨੂੰ ਮਾਰ ਦਿੱਤਾ ਗਿਆ। ਇਹ ਮਾਮਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਇਹ ਪੰਜਾਬ ਦੇ ਹਰ ਉਸ ਪਿੰਡ ਦੀ ਤਸਵੀਰ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ। ਜਿੱਥੇ ਸਰਪੰਚ ਖੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਉਸਦਾ ਆਪਣਾ ਪੁੱਤਰ ਹੀ ਨਸ਼ੇ ਦੀ ਭੇਂਟ ਚੜ੍ਹ ਜਾਂਦਾ ਹੈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
ਸਰਪੰਚ ਹਰਮੇਸ਼ ਸਿੰਘ ਗੋਰਾ, ਜਿਸਨੇ ਆਪਣੇ ਹੱਥੀਂ ਨਸ਼ਾ ਤਸਕਰਾਂ ਨੂੰ ਫੜਾਇਆ ਸੀ, ਪਰ ਅੱਜ ਆਪਣੇ ਹੀ ਪੁੱਤਰ ਲਾਸ਼ ਮੋਢਿਆਂ ਤੇ ਚੱਕ ਕੇ ਸ਼ਮਸ਼ਾਨ ਘਾਟ ਲੈ ਜਾ ਰਿਹਾ ਹੈ। ਉਹੀ ਪੁੱਤਰ ਜਿਸਨੂੰ ਦੁੱਧ ਮੱਖਣਾਂ ਨਾਲ ਪਾਲਿਆ ਸੀ, ਜਿਸ ਤੋਂ ਘਰ ਦੀ ਰੋਸ਼ਨੀ ਸੀ, ਹੁਣ ਸਿਰਫ਼ ਇੱਕ ਤਸਵੀਰ ਤੇ ਯਾਦ ਬਚੀ ਹੈ। ਉਸਦੀ ਭੈਣ ਜੋ ਕੈਨੇਡਾ ਵਿੱਚ ਰਹਿੰਦੀ ਹੈ, ਹੁਣ ਕੇਵਲ ਵੀਡੀਓ ਸਕਰੀਨ ਰਾਹੀਂ ਭਰਾ ਦਾ ਮੂੰਹ ਵੇਖ ਸਕੀ। ਪਿੰਡ ਦੇ ਪੰਚਾਇਤ ਤੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਮਸੀਤਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ 12 ਨੌਜਵਾਨ ਨਸ਼ੇ ਕਾਰਨ ਮਰ ਚੁੱਕੇ ਹਨ ਅਤੇ ਹੁਣ ਤਾਂ 12 ਸਾਲ ਦੇ ਬੱਚੇ ਵੀ ਨਸ਼ਾ ਕਰਨ ਲੱਗ ਪਏ ਨੇ। ਕਿੱਧਰ ਨੂੰ ਜਾ ਰਿਹਾ ਇਹ ਸਾਡਾ ਪੰਜਾਬ। ਪੰਚਾਇਤ ਦੇ ਮੈਂਬਰਾਂ ਦਾ ਸਵਾਲ ਸਿੱਧਾ ਸਰਕਾਰ ਵੱਲ ਹੈ —“ਜਦੋਂ ਅਸੀਂ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਹੀ ਦੁਸ਼ਮਣ ਬਣਾਇਆ ਜਾਂਦਾ ਹੈ। ਨਸ਼ਾ ਵੇਚਣ ਵਾਲੇ ਛੁੱਟ ਕੇ ਆ ਜਾਂਦੇ ਨੇ, ਤੇ ਸਾਡੇ ਬੱਚੇ ਮਰਦੇ ਨੇ — ਕਿੱਥੇ ਜਾਵੇ ਇਹ ਪੰਜਾਬ?”
ਵੀਡੀਓ ਲਈ ਕਲਿੱਕ ਕਰੋ -:
























