ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਸ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਵਿਰੁੱਧ ਪੰਚਕੂਲਾ, ਹਰਿਆਣਾ ਵਿੱਚ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮੁਸਤਫਾ ਅਤੇ ਰਜ਼ੀਆ ਦੇ ਨਾਲ ਉਨ੍ਹਾਂ ਦੀ ਧੀ ਅਤੇ ਨੂੰਹ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੰਗਲਵਾਰ ਨੂੰ ਸਾਰਾ ਦਿਨ ਚਰਚਾ ਵਿੱਚ ਰਹਿਣ ਵਾਲੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸ਼ਮਸੁਦੀਨ ਚੌਧਰੀ ਵੀ ਸਾਹਮਣੇ ਆਇਆ ਹੈ।
ਉਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਅਕਿਲ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਅਤੇ ਹੋਰ ਜਾਣਕਾਰੀ ਦੇ ਆਧਾਰ ‘ਤੇ ਉਨ੍ਹਾਂ ਨੇ ਪੰਚਕੂਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਉਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਮੁਸਤਫਾ ਪਰਿਵਾਰ ਨੇ ਵੀਡੀਓ ਨੂੰ ਦਬਾਉਣ ਲਈ ਪੰਜਾਬ ਦੇ ਸਾਈਬਰ ਪੁਲਿਸ ਸਟੇਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕਿਹਾ ਕਿ ਮੈਂ ਜਦੋਂ 27 ਤਰੀਕ ਨੂੰ ਉਸ ਦੀ ਵੀਡੀਓ ਦੇਖੀ ਤਾਂ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਹਾਈਕੋਰਟ ਜਾਵਾਂਗਾ। ਵੀਡੀਓ ਦੇਖਣ ਮਗਰੋਂ ਮੇਰੇ ਜਮੀਰ ਨੇ ਇਜਾਜਤ ਨਹੀਂ ਦਿੱਤੀ ਕਿ ਮੈਂ ਘਰ ਬੈਠਾਂ ਤਾਂ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ।

ਉਸ ਨੇ ਕਿਹਾ ਕਿ ਮੈਂ ਇਹ ਸਾਰਾ ਪਰਿਵਾਰ ਪਿੱਛੋਂ ਮਾਲੇਰਕੋਟਲਾ ਤੋਂ ਹੈ, ਇਨ੍ਹਾਂ ਨੇ ਅਕਿਲ ਨੂੰ ਉਥੇ ਨਹੀਂ ਦਫਨਾਇਆ ਕਿਉਂਕਿ ਉਹ ਉਥੇ ਇਹ ਰਾਜਨੀਤੀ ਵਿਚ ਹਨ। ਉਸ ਨੇ ਕਿਹਾ ਕਿ ਮੇਰਾ ਰਾਜਨੀਤੀ ਕਿਸੇ ਨਾਲ ਲਿੰਕ ਨਹੀਂ ਹੈ। ਉਸ ਨੇ ਕਿਹਾ ਕਿ ਜਦੋਂ ਅਕਿਲ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਜਿਨ੍ਹਾਂ ਦੇ ਮੋਬਾਈਲਾਂ ਵਿਚ ਇਹ ਵੀਡੀਓ ਸੀ ਜੇ ਸਾਰੇ ਇਕੱਠ ਹੋ ਅੱਗੇ ਆਉਂਦੇ ਤਾਂ ਸ਼ਾਇਦ ਉਸ ਨੂੰ ਬਚਾਇਆ ਜਾ ਸਕਦਾ ਸੀ, ਅੱਜ ਉਹ ਸਾਡੇ ਵਿਚ ਹੁੰਦਾ। ਉਸ ਨੇ ਕਿਹਾ ਕਿ ਉਸ ਨੂੰ ਘਰ ਵਿਚ ਬੰਦੀ ਬਣਾਇਆ ਹੋਇਆ ਸੀ, ਉਸ ਨੇ ਘਰੋਂ ਲੁਕ-ਲੁਕ ਕੇ ਵੀਡੀਓ ਬਣਾਉਂਦਾ ਸੀ।
ਇਸ ਸ਼ਿਕਾਇਤ ਵਿੱਚ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਅਕਿਲ ਨੇ 27 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਹੋਇਆ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
ਇਸ ਦੌਰਾਨ ਅਕਿਲ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਨੂੰ ਚੰਗਾ ਦੱਸ ਰਿਹਾ ਹੈ। ਸ਼ਮਸੁਦੀਨ ਨੇ ਮੰਗਲਵਾਰ ਦੁਪਹਿਰ ਨੂੰ ਸਾਹਮਣੇ ਆਈ ਇਸ ਵੀਡੀਓ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਭਰਮ ਫੈਲਾਉਣ ਲਈ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























