ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਆਪਣੇ ਪੁੱਤਰ ਅਕਿਲ ਅਖਤਰ ਦੇ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਇਹ ਮਾਮਲਾ ਪੰਚਕੂਲਾ ਵਿੱਚ ਦਰਜ ਕੀਤਾ ਗਿਆ ਸੀ, ਜਿੱਥੇ ਅਕਿਲ ਅਖਤਰ ਦੀ ਮੌਤ ਹੋ ਗਈ ਸੀ। ਮੁਸਤਫਾ ਨੇ ਆਪਣੇ ਪੁੱਤਰ ਦੀ ਮੌਤ ਤੋਂ ਲੈ ਕੇ ਆਪਣੀ ਨੂੰਹ ਨਾਲ ਸਬੰਧਾਂ ਤੱਕ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਸਿਰਫ਼ ਉਹੀ ਵਿਅਕਤੀ ਇਸ ਦਰਦ ਨੂੰ ਸਮਝ ਸਕਦਾ ਹੈ, ਜਿਸ ਨੇ ਪੁੱਤਰ ਗੁਆ ਦਿੱਤਾ ਹੈ। ਦੁਨੀਆਂ ਵਿੱਚ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਕੁਝ ਨੀਚ ਸੋਚ ਵਾਲੇ ਲੋਕ ਮੇਰੇ ਪੁੱਤਰ ਦੇ ਸਰੀਰ ਅਤੇ ਮੇਰੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ, ਪਰ ਮੈਂ ਘਬਰਾਉਣ ਵਾਲਾ ਨਹੀਂ ਹਾਂ।
ਮੁਹੰਮਦ ਮੁਸਤਫਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਮੌਤ ਤੋਂ ਬਾਅਦ, ਮੈਂ ਸੋਗ ਵਿੱਚ ਸੀ। ਮੈਂ ਕਿਸੇ ਦਾ ਫੋਨ ਵੀ ਨਹੀਂ ਚੁੱਕਿਆ। ਮੇਰੇ ਵਿੱਚ ਹਿੰਮਤ ਨਹੀਂ ਸੀ। ਮੇਰੇ ਅੰਦਰ ਪਿਤਾ ਬਹੁਤ ਸਰਗਰਮ ਸੀ। ਮੈਂ ਆਪਣਾ ਇਕਲੌਤਾ 35 ਸਾਲਾ ਪੁੱਤਰ ਗੁਆ ਦਿੱਤਾ। ਪਰ ਹੁਣ ਮੈਂ ਆਪਣੇ ਅੰਦਰ ਪਿਤਾ ਨੂੰ ਸੁਲਾ ਦਿੱਤਾ ਹੈ, ਅਤੇ ਮੇਰੇ ਅੰਦਰ ਸਿਪਾਹੀ ਜਾਗ ਪਿਆ ਹੈ। ਝੂਠ ਦੇ ਕੋਈ ਪੈਰ ਨਹੀਂ ਹੁੰਦੇ; ਸੱਚ ਸਾਹਮਣੇ ਆਵੇਗਾ।”
ਸਾਬਕਾ ਡੀਜੀਪੀ ਨੇ ਕਿਹਾ ਕਿ ਉਸ ਦਾ ਪੁੱਤਰ 18 ਸਾਲਾਂ ਤੋਂ ਸਾਕੋਟਿਟ ਡਿਸਆਰਡਰ ਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਕਈ ਵਾਰ ਪੁਲਿਸ ਕਸਟਡੀ ਵਿਚ ਰਿਹਾ। ਉਸ ਨੇ ਦੱਸਿਆ ਕਿ ਉਹ ਨਸ਼ੇ ਦੀ ਹਾਲਤ ਵਿਚ ਅਕਸਰ ਹਿੰਸਕ ਹੋ ਜਾਂਦਾ ਸੀ। 2006 ਤੋਂ ਉਹ ਨਸ਼ੇ ਦੀ ਪਕੜ ਵਿਚ ਸੀ, ਜਿਸ ਨਾਲ ਉਸ ਦਾ 40 ਫੀਸਦੀ ਦਿਮਾਗ ਡੈਮੇਜ ਹੋਇਆ ਸੀ। ਮੈਂ ਹਮੇਸ਼ਾ ਆਪਣੀ ਇੱਜ਼ਤ ਨੂੰ ਚੁੱਪ ਰਿਹਾ। ਉਸ ਨੇ ਮੇਰੇ ਕਮਰੇ ਨੂੰ ਵੀ ਅੱਗ ਲਾਈ ਸੀ।
ਉਨ੍ਹਾਂ ਕਿਹਾ ਕਿ ਹਾਦਸੇ ਵਾਲੇ ਦਿਨ ਸ਼ਾਮ ਨੂੰ ਮੈਂ ਅਸੀਂ ਡੀ-ਅਡਿਕਸ਼ਨ ਸੈਂਟਰ ਵਿਚ ਭਰਤੀ ਕਰਾਉਣ ਦੀ ਗੱਲ ਕੀਤੀ। 18 ਸਾਲਾਂ ਤੋਂ ਉਹ ਸਾਰਾ ਦਿਨ ਸੌਂਦਾ ਸੀ ਤੇ ਰਾਤ ਨੂੰ ਜਾਗਦਾ ਸੀ। ਉਸ ਨੂੰ ਮੈਂ ਕਈ ਵਕੀਲਾਂ ਦੇ ਨਾਲ ਰਖਿਆ। ਸਾਰਿਆਂ ਕੋਲ 3-4 ਦਿਨ ਰਹਿੰਦਾ ਸੀ। 20 ਦਿਨ ਪਹਿਲਾਂ ਉਹ ਡੀ-ਅਡਿਕਸ਼ਨ ਸੈਂਟਰ ਗਿਆ ਤੇ ਰਾਤ ਨੂੰ ਵਾਪਸ ਆ ਗਿਆ। ਅਕਸਰ ਉਹ ਸ਼ਾਮ ਨੂੰ 7 ਜਾਂ 7.30 ਵਜੇ ਉਠ ਜਾਂਦਾ ਸੀ, ਪਰ ਉਸ ਦਿਨ ਦੇਰ ਹੋ ਗਈ। ਉਦੋਂ ਸਾਨੂੰ ਨਹੀਂ ਪਤਾ ਸੀ ਇਹ ਸਭ ਹੋ ਜਾਏਗਾ।
ਡੀਜੀਪੀ ਨੇ ਕਿਹਾ ਕਿ ਸ਼ਿਕਾਇਤਕਰਤਾ ਸ਼ਮਸ਼ੂਦੀਨ ਝੂਠ ਬੋਲ ਰਿਹਾ ਹੈ। ਇਸ ਨੂੰ ਆਮ ਆਦਮੀ ਪਾਰਟੀ ਤੋਂ ਵੀ ਨਿਕਾਲ ਦਿੱਤਾ ਗਿਆ ਸੀ। ਇਸ ‘ਤੇ ਕਰੋੜਾਂ ਦਾ ਬੈਂਕ ਫ੍ਰਾਡ ਕੇਸ ਸੀ। ਇਸ ਲਈ ਮਦਦ ਮੰਗਣ ਮੇਰੇ ਕੋਲ ਆਇਆ ਸੀ। ਇਸ ਤੋਂ ਇਲਾਵਾ ਉਸ ਨਾਲ ਮੇਰਾ ਕੋਈ ਸਬੰਧ ਨਹੀਂ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮਾਂ ਦਾ ਕ.ਤ/ਲ ਕਰਨ ਵਾਲਾ ਪੁੱਤ ਚੜ੍ਹਿਆ ਪੁਲਿਸ ਅੜਿੱਕੇ, ਫਿਲਮੀ ਅੰਦਾਜ਼ ‘ਚ ਫੜਿਆ ਦੋਸ਼ੀ
ਦੱਸ ਦੇਈਏ ਕਿ ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। ਅਕਿਲ ਦੇ ਸਰੀਰ ‘ਤੇ ਇੱਕ ਹੀ ਸਰਿੰਜ ਦਾ ਨਿਸ਼ਾਨ ਮਿਲਿਆ, ਜੋ ਉਸ ਦੀ ਸੱਜੀ ਕੂਹਣੀ ਤੋਂ 7 ਸੈਂਟੀਮੀਟਰ ਉੱਪਰ ਸੀ, ਜਦੋਂ ਕਿ ਉਸਦੀ ਮੌਤ ਤੋਂ ਬਾਅਦ ਉਸਦੀ ਡਰੱਗਸ ਅਡਿਕਸ਼ਨ ਦੀ ਗੱਲ ਤਾਂ ਸਾਹਮਣੇ ਆਈ ਸੀ ਪਰ ਇੰਜੈਕਸ਼ਨ ਨਾਲ ਨਸ਼ੇ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਸੀ।
ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਨਸ਼ੇੜੀ ਸ਼ੁਰੂ ਵਿੱਚ ਆਪਣੇ ਖੱਬੇ ਹੱਥ ਨਾਲ ਟੀਕਾ ਲਗਾਉਂਦੇ ਹਨ ਕਿਉਂਕਿ ਇਹ ਆਸਾਨ ਹੁੰਦਾ ਹੈ। ਜਦੋਂ ਖੱਬੇ ਹੱਥ ‘ਤੇ ਵਾਰ-ਵਾਰ ਟੀਕੇ ਲਗਾਉਣ ਨਾਲ ਨਿਸ਼ਾਨ ਬਣਦੇ ਹਨ ਅਤੇ ਵਿਅਕਤੀ ਆਦੀ ਹੋ ਜਾਂਦਾ ਹੈ, ਤਾਂ ਉਹ ਸੱਜੇ ਹੱਥ ਵੱਲ ਬਦਲ ਜਾਂਦੇ ਹਨ। ਹਾਲਾਂਕਿ, ਕਿਉਂਕਿ ਅਕੀਲ ਅਖਤਰ ਸ਼ਾਇਦ ਆਦੀ ਨਹੀਂ ਸੀ, ਇਸ ਲਈ ਉਸਦੇ ਹੱਥ ‘ਤੇ ਸਿਰਫ ਇੱਕ ਹੀ ਨਿਸ਼ਾਨ ਮਿਲਿਆ। ਅਕਿਲ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ACP ਵਿਕਰਮ ਨਹਿਰਾ ਨੂੰ ਇਸਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























