ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਹੋਟਲ ‘ਤੇ ਅਚਾਨਕ ਰੇਡ ਕੀਤੀ ਜਿਥੇ 4 ਕੁੜੀਆਂ ਸਣੇ ਹੋਟਲ ਮੈਨੇਜਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਰੇਡ ਕੀਤੀ ਗਈ ਤਾਂ ਉਸ ਵੇਲੇ ਲੜਕੀ ਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ ਸਨ। ਜਾਣਕਾਰੀ ਮੁਤਾਬਕ ਹੋਟਲ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : OLA-Uber ਵਾਂਗ ਦੇਸ਼ ‘ਚ ਪਹਿਲੀ ਸਰਕਾਰੀ ਟੈਕਸੀ ਦੀ ਸ਼ੁਰੂਆਤ, Ride ਦੀ 100% ਕਮਾਈ ਮਿਲੇਗੀ ਡਰਾਈਵਰ ਨੂੰ
ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੈਨੇਜਰ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।ਹਿਰਾਸਤ ਵਿਚ ਲਈਆਂ ਗਈਆਂ ਕੁੜੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਫੜੀਆਂ ਗਈਆਂ ਚਾਰ ਕੁੜੀਆਂ ਵਿਚੋਂ ਇਕ ਉਤਰਾਖੰਡ ਤੋਂ ਹੈ ਤੇ ਬਾਕੀ 3 ਪੰਜਾਬ ਦੀਆਂ ਹੀ ਦੱਸੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























