ਹਰਿਆਣਾ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 3 ਫੀਸਦੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਹੁਣ ਮਹਿੰਗਾਈ ਭੱਤਾ 55 ਤੋਂ ਵਧਾ ਕੇ 58 ਫੀਸਦੀ ਕਰ ਦਿੱਤਾ ਗਿਆ ਹੈ। ਵਧਿਆ ਹੋਇਆ ਭੱਤਾ 1 ਜੁਲਾਈ 2025 ਤੋਂ ਹੀ ਲਾਗੂ ਹੋ ਜਾਵੇਗਾ। ਨਵੰਬਰ ਮਹੀਨੇ ਵਿਚ ਸੈਲਰੀ ਤੇ ਪੈਨਸ਼ਨ ਵਧੀ ਹੋਈ ਮਿਲੇਗੀ।
ਹਰਿਆਣਾ ਦੇ ਲਗਭਗ 6 ਲੱਖ ਮੁਲਾਜ਼ਮਾਂ ਤੇ ਪੈਨਸ਼ਰਾਂ ਨੂੰ ਇਸ ਦਾ ਫਾਇਦਾ ਮਿਲੇਗਾ। ਮਿਲੇ ਡਾਟਾ ਮੁਤਾਬਕ ਸੂਬੇ ਵਿਚ ਲਗਭਗ 3 ਲੱਖ ਮੁਲਾਜ਼ਮ ਤੇ 3 ਲੱਖ ਪੈਨਸ਼ਨਰ ਹਨ। ਹਰਿਆਣਾ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਵਧੇ ਹੋਏ ਡੀਏ ਤੇ ਡੀਆਰ ਅਕਤੂਬਰ 2025 ਦੀ ਤਨਖਾਹ ਤੇ ਪੈਨਸ਼ਨ ਪਰਿਵਾਰਕ ਪੈਨਸ਼ਨ ਦੇ ਨਾਲ ਭੁਗਤਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਦਾ ਬਕਾਇਆ ਵੀ ਖਾਤਿਆਂ ਵਿਚ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਹੈਰਾਨ ਕਰ ਦੇਣ ਵਾਲਾ ਮਾਮਲਾ! ਨ/ਸ਼ੇ ਦੀ ਪੂਰਤੀ ਲਈ ਮਾਪਿਆਂ ਨੇ ਵੇਚਿਆ 6 ਮਹੀਨੇ ਦਾ ਮਾ/ਸੂ.ਮ ਬੱ/ਚਾ
ਮਹਿੰਗਾਈ ਭੱਤਾ ਵਧਣ ਨਾਲ ਜੇਕਰ ਮੁਲਾਜ਼ਮਾਂ ਨੂੰ 50 ਪੈਸੇ ਜਾਂ ਇਸ ਤੋਂ ਵੱਧ ਦਾ ਭੁਗਤਾਨ ਕੀਤਾ ਜਾਣਾ ਹੈ ਤਾਂ ਉਸ ਨੂੰ ਪੂਰਾ ਇਕ ਰੁਪਿਆ ਮਿਲੇਗਾ ਜਦੋਂ ਕਿ ਭੁਗਤਾਨ 50 ਪੈਸੇ ਤੋਂ ਘੱਟ ਹੋ ਰਿਹਾ ਹੈ ਤਾਂ ਇਸ ਨੂੰ ਅਣਦੇਖਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ 2025 ਵਿਚ ਹਰਿਆਣਾ ਸਰਕਾਰ ਨੇ ਡੀਏ 53 ਫੀਸਦੀ ਤੋਂ ਵਧਾ ਕੇ 55 ਫੀਸਦੀ ਕੀਤਾ ਸੀ। ਉਦੋਂ ਸਰਕਾਰ ਨੇ 2 ਫੀਸਦੀ ਦਾ ਵਾਧਾ ਕੀਤਾ ਸੀ ਪਰ ਇਸ ਵਾਰ ਡੀਏ ਇਕ ਹੋਰ ਫੀਸਦੀ ਵਧਾਇਆ ਹੈ। ਇਸ ਵਿਚ ਹੁਣ 3 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























