ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ ਹੈ। ਅੱਤਵਾਦੀ ਨੈੱਟਵਰਕ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮੁਲਜ਼ਮ ਕੋਲੋਂ ਇੱਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਜਾਣਕਾਰੀ ‘ਤੇ ਪਿੰਡ ਕੋਟਲਾ ਤਰਖਾਣਾ ਦੇ ਇਲਾਕੇ ‘ਚੋਂ ਲਗਭਗ 2.5 ਕਿਲੋ ਵਜ਼ਨ ਵਾਲੇ ਦੋ IEDs ਵੀ ਬਰਾਮਦ ਹੋਏ ਹਨ ਤੇ ਅਰਮੀਨੀਆ, ਯੂਕੇ ਤੇ ਜਰਮਨੀ ‘ਚ ਸਥਿਤ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ।
ਫੜਿਆ ਗਿਆ ਅੱਤਵਾਦੀ ਨੈੱਟਵਰਕ ਦਾ ਸੰਚਾਲਕ ਪਿੰਡ ਕੋਟਲਾ ਤਰਖਾਨਾ (ਅੰਮ੍ਰਿਤਸਰ) ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਉਸ ਦਾ ਅਪਰਾਧਿਕ ਰਿਕਾਰਡ ਵੀ ਮਿਲਿਆ ਹੈ। ਉਹ ਪਹਿਲਾਂ ਸਦਰ ਬਟਾਲਾ ਤੇ ਕਲਾਨੌਰ ਥਾਣਿਆਂ ਵਿਚ ਦਰਜ 2 ਮਾਮਲਿਆਂ ਵਿਚ ਨਾਮਜ਼ਦ ਰਹਿ ਚੁੱਕਾ ਹੈ। ਸੂਤਰਾਂ ਮੁਤਾਬਕ ਉਹ ਲਗਭਗ ਡੇਢ ਸਾਲ ਪਹਿਲਾਂ ਤੱਕ ਗੁਰਦਾਸਪੁਰ ਤੇ ਅੰਮ੍ਰਿਤਸਰ ਜੇਲ੍ਹਾਂ ਵਿਚ ਬੰਦ ਰਿਹਾ। ਫਰਵਰੀ 2025 ਵਿਚ ਰਿਹਾਅ ਹੋਣ ਦੇ ਬਾਅਦ ਦੁਬਾਰਾ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ।
ਇਹ ਵੀ ਪੜ੍ਹੋ : ਅਮਰੀਕਾ ਗਏ 8 ਭੈਣਾਂ ਦੇ ਇਕਲੌਤੇ ਭਰਾ ਦਾ ਕ.ਤ/ਲ, ਵਾ.ਰਦਾ.ਤ ਮਗਰੋਂ ਮੁਲਜ਼ਮ ਨੇ ਖੁਦ ਨੂੰ ਵੀ ਮਾ/ਰੀ ਗੋ.ਲੀ
ਅੰਮ੍ਰਿਤਸਰ SSOC ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਪੁੱਛਗਿਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਲਗਭਗ 2 ਹਫਤੇ ਪਹਿਲਾਂ ਪਾਕਿਸਤਾਨ ਵਿਚ ਬੈਠੇ ਹੈਂਡਲਰ ਨੇ ਅਜਨਾਲਾ ਸੈਕਟਰ ਦੇ ਰਸਤੇ ਡ੍ਰੋਨ ਜ਼ਰੀਏ ਇਹ ਸਮੱਗਰੀ ਭੇਜੀ ਸੀ।
ਵੀਡੀਓ ਲਈ ਕਲਿੱਕ ਕਰੋ -:
























