ਹਰਿਆਣਾ ਦੇ ਸਿਰਸਾ ਵਿਚ ਭੈਣ-ਭਰਾ ਦੀ ਮੌਤ ਹੋ ਗਈ। ਦੋਵੇਂ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਇਲਾਜ ਅਧੀਨ ਸੀ। ਇਸੇ ਦਰਮਿਆਨ 13 ਸਾਲਾ ਭਰਾ ਨੂੰ ਹਿਸਾਰ ਰੈਫਰ ਕੀਤਾ ਗਿਆ। ਜਿਸ ਨਾਲ 16 ਸਾਲਾ ਵੱਡੀ ਭੈਣ ਨੂੰ ਸਦਮਾ ਲੱਗ ਗਿਆ। ਸਦਮੇ ਕਾਰਨ ਇਲਾਜ ਅਧੀਨ ਭੈਣ ਨੇ ਭਰਾ ਤੋਂ ਪਹਿਲਾਂ ਦਮ ਤੋੜ ਦਿੱਤਾ। ਭੈਣ ਦੀ ਮੌਤ ਦੇ ਤਿੰਨ ਦਿਨ ਬਾਅਦ ਭਰਾ ਦੀ ਵੀ ਮੌਤ ਹੋ ਗਈ।
ਪਰਿਵਾਰ ਵਿਚ ਇਹ ਦੋ ਹੀ ਬੱਚੇ ਸਨ। ਦੋਵਾਂ ਦੀ ਮੌਤ ਹੋਣ ਨਾਲ ਘਰ ਹੀ ਨਹੀਂ ਸਗੋਂ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਪਿੰਡ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਕੇ ਦੋਵਾਂ ਦੀ ਮੌਤ ਡੇਂਗੂ ਬੁਖਾਰ ਨਾਲ ਹੋਣ ਦੀ ਜਾਣਕਾਰੀ ਦਿੰਦੇ ਹੋਏ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਇਸੇ ਪਰਿਵਾਰ ਵਿਚ ਬੱਚਿਆਂ ਦੇ ਦਾਦਾ ਵੀ ਬੀਮਾਰ ਹਨ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹਨ। ਇਸ ਦੇ ਚੱਲਦੇ ਸਿਹਤ ਵਿਭਾਗ ਵਿਚ ਹੜਕੰਪ ਮਚਿਆ ਹੋਇਆ ਹੈ। ਬੀਤੇ ਦਿਨੀਂ ਡਾਕਟਰਾਂ ਦੀ ਟੀਮ ਪਿੰਡ ਵਿਚ ਜਾਂਚ ਲਈ ਪਹੁੰਚੀ।
ਮਾਮਲਾ ਰਾਣੀਆਂ ਥਾਣਾ ਖੇਤਰ ਦੇ ਪਿੰਡ ਗੋਬਿਦੰਪੁਰਾ ਦਾ ਹੈ। 13 ਸਾਲਾ ਸਹਿਦੀਪ 7ਵੀਂ ਕਪਾਸ ਵਿਚ ਪੜ੍ਹਦਾ ਸੀ ਤੇ ਉਸ ਦੀ ਵੱਡੀ ਭੈਣ ਅਸਮੀਨ ਕੌਰ 11ਵੀਂ ਕਲਾਸ ਵਿਚ ਪੜ੍ਹਦੀ ਸੀ। ਦੋਵੇਂ ਭਰਾ-ਭੈਣ ਇਕ ਹੀ ਸਕੂਲ ਵਿਚ ਪੜ੍ਹਦੇ ਸਨ ਤੇ ਪਿਤਾ ਸੰਦੀਪ ਸਿੰਘ ਖੇਤੀਬਾੜੀ ਕਰਦੇ ਹਨ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਤੋਂ ਬਾਅਦ ਆਬੋ-ਹਵਾ ਹੋਈ ਖ਼ਰਾਬ, ਪ੍ਰਦੂਸ਼ਣ ਨੇ ਤੋੜਿਆ ਪਿਛਲੇ 5 ਸਾਲਾਂ ਦਾ ਰਿਕਾਰਡ
ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਸਹਿਦੀਪ ਨੂੰ ਕੁਝ ਦਿਨ ਪਹਿਲਾਂ ਤੇਜ਼ ਬੁਖਾਰ ਸੀ ਤੇ ਜਿਸ ਦਾ ਅਸਰ ਦਿਮਾਗ ਵਿਚ ਆ ਗਿਆ ਸੀ। ਉਸ ਦਾ ਹਿਸਾਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮੰਗਲਵਾਰ ਨੂੰ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਅਸਮੀਨ ਦੀ ਵੀ ਤਬੀਅਤ ਖਰਾਬ ਰਹਿੰਦੀ ਸੀ ਜਿਸ ਨੂੰ ਰਾਨੀਆ ਦੇ ਹਸਪਤਾਲ ਵਿਚ ਇਲਾਜ ਕਰਵਾਇਆ ਸੀ ਤੇ ਠੀਕ ਹੋਣ ਦੇ ਬਾਅਦ ਘਰ ਲਿਆਇਆ ਹੋਇਆ ਸੀ। ਜਦੋਂ ਸੋਮਵਾਰ ਨੂੰ ਸਹਿਦੀਪ ਦੀ ਤਬੀਅਤ ਵਿਗੜਨ ‘ਤੇ ਹਸਪਤਾਰ ਲੈ ਕੇ ਗਏ ਤਾਂ ਅਸਮਾਨ ਇਹ ਸਹਿਣ ਨਹੀਂ ਕਰ ਸਕੀ। ਅਸਮੀਨ ਸਾਰਾ ਦਿਨ ਇਹ ਕਹਿੰਦੀ ਰਹੀ ਕਿ ਭਰਾ ਨੂੰ ਬਚਾ ਲਓ। ਇਸੇ ਦੇ ਚੱਲਦੇ ਉਸੇ ਦਿਨ ਸ਼ਾਮ ਨੂੰ ਅਸਮੀਨ ਨੂੰ ਹਾਰਟ ਅਟੈਕ ਆ ਗਿਆ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:























