ਰਾਜਸਥਾਨ ਦੇ ਫਲੋਟੀ ਵਿਚ ਬੀਤੀ ਸ਼ਾਮ ਲਗਭਗ 6.30 ਵਜੇ ਭਿਆਨਕ ਸੜਕ ਹਾਦਸੇ ਵਿਚ 15 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 2 ਔਰਤਾਂ ਜ਼ਖਮੀ ਹਨ। ਮ੍ਰਿਤਕਾਂ ਵਿਚ ਇਕ ਹੀ ਪਰਿਵਾਰ ਦੇ 7 ਲੋਕ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਭਾਰਤਮਾਲਾ-ਐਕਸਪ੍ਰੈਸ-ਵੇ ‘ਤੇ ਫਲੋਦੀ ਦੇ ਬਾਪਿਣੀ ਉਪਖੰਡ ਖੇਤਰ ਦੇ ਮਤੌੜਾ ਵਿਚ ਓਵਰਟੇਕ ਕਰਦੇ ਸਮੇਂ ਟੈਂਪੂ ਟ੍ਰੈਵਲਰ ਸੜਕ ਕਿਨਾਰੇ ਖੜ੍ਹੇ ਟ੍ਰੇਲਰ ਵਿਚ ਵੜ ਗਿਆ। ਮ੍ਰਿਤਕਾਂ ਵਿਚ 4 ਬੱਚੇ, ਡਰਾਈਵਰ ਤੇ 10 ਔਰਤਾਂ ਸ਼ਾਮਲ ਹਨ। ਟੈਂਪੂ ਟ੍ਰੈਵਲਰ ਵਿਚ ਸਵਾਰ ਸਾਰੇ ਲੋਕ ਦੇਵਉਠਨੀ ਏਕਾਦਸ਼ੀ ‘ਤੇ ਜੋਧਪੁਰ ਦੇ ਸੂਰਸਾਗਰ ਤੋਂ ਕੋਲਾਯਤ ਵਿਚ ਕਪਿਲ ਮੁਨੀ ਦੇ ਆਸ਼ਰਮ ਵਿਚ ਦਰਸ਼ਨ ਕਰਨ ਲਈ ਗਏ ਸਨ। ਪਰਤਦੇ ਸਮੇਂ ਮਤੌੜਾ ਥਾਣਾ ਖੇਤਰ ਵਿਚ ਹਾਦਸਾ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂ ਟ੍ਰੈਵਲਰ ਦੇ ਅੱਗੇ ਦੇ ਹਿੱਸੇ ਦੇ ਪਰਖੱਚੇ ਉਡ ਗਏ।
ਦੂਜੇ ਪਾਸੇ ਸੂਚਨਾ ਮਿਲਣ ‘ਤੇ ਹਸਪਤਾਲ ਪਹੁੰਚੇ ਕਈ ਪਰਿਵਾਰ ਵਾਲੇ ਆਪਣਿਆਂ ਦੀਆਂ ਦੇਹਾਂ ਦੇਖ ਕੇ ਬੇਹੋਸ਼ ਹੋ ਗਏ। ਟੈਂਪੂ ਟ੍ਰੈਵਲਰ ਵਿਚ ਸਵਾਰ ਸਾਰੇ ਲੋਕ ਜੋਧਪੁਰ ਦੇ ਸੁਰਸਾਗਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤਿਆ ਪਹਿਲਾ ਵਨਡੇ ਵਿਸ਼ਵ ਕੱਪ, PM ਮੋਦੀ ਨੇ ਦਿੱਤੀ ਵਧਾਈ
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟੈਂਪੂ ਟ੍ਰੈਵਲਰ ਦੀ ਰਫਤਾਰ ਜ਼ਿਆਦਾ ਸੀ। ਹਾਈਵੇ ਕਿਨਾਰੇ ਖੜ੍ਹੇ ਟ੍ਰੇਲਰ ਨੂੰ ਉਹ ਦੂਰ ਤੋਂ ਦੇਖ ਨਹੀਂ ਸਕਿਆ। ਅਚਾਨਕ ਸਾਹਮਣੇ ਟ੍ਰੇਲਰ ਆ ਗਿਆ ਤੇ ਉਹ ਟੈਂਪੂ ਟ੍ਰੈਵਲਰ ਨੂੰ ਕੰਟਰੋਲ ਨਹੀਂ ਕਰ ਸਕਿਆ ਤੇ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -:
























