ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਕਪੂਰਥਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਦਰਜ ਕੀਤਾ ਗਿਆ ਹੈ। ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਰਾਜਾ ਵੜਿੰਗ ਵਿਰੁੱਧ ਆਈਪੀਸੀ ਦੀ ਧਾਰਾ 353 ਅਤੇ 196 ਦੇ ਨਾਲ-ਨਾਲ SC/ST ਐਕਟ ਦੀ ਧਾਰਾ 3(1)(u) ਅਤੇ 3(1)(v) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੱਲ੍ਹ ਹੀ ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਸੀ ਕਿ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਰਾਜਾ ਵੜਿੰਗ ਨੇ ਮੁਆਫ਼ੀ ਮੰਗ ਲਈ ਹੈ, ਪਰ ਮਾਮਲਾ ਅਜੇ ਵੀ ਸੁਲਝਿਆ ਨਹੀਂ ਹੈ। ਰਾਸ਼ਟਰੀ ਐਸਸੀ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੋਂ ਵੜਿੰਗ ਵਿਰੁੱਧ ਕਾਰਵਾਈ ਸਬੰਧੀ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ।
ਪੰਜਾਬ ਐਸਸੀ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵੀ ਤਲਬ ਕਰ ਲਿਆ, ਜਿਸ ਵਿਚ ਪੁੱਛਿਆ ਕਿ ਉਨ੍ਹਾਂ ਨੇ ਅਜੇ ਤੱਕ ਵੜਿੰਗ ਨੂੰ ਜਿਲ੍ਹੇ ਤੋਂ ਬਾਹਰ ਤੜੀਪਾਰ ਕਿਉਂ ਨਹੀਂ ਕੀਤਾ।
ਇਹ ਵੀ ਪੜ੍ਹੋ : ‘ਚਾਂਦਨੀ ਚੌਂਕ ਦਾ ਨਾਂ ਬਦਲ ਕੇ ‘ਸੀਸ ਗੰਜ’ ਰੱਖਿਆ ਜਾਵੇ’, CM ਰੇਖਾ ਗੁਪਤਾ ਨੂੰ BJP ਪੰਜਾਬ ਨੇ ਲਿਖੀ ਚਿੱਠੀ
ਦੱਸ ਦੇਈਏ ਕਿ ਬੂਟਾ ਸਿੰਘ ਸੀਨੀਅਰ SC ਕਾਂਗਰਸ ਨੇਤਾ ਤ ਕੌਮੀ ਪੱਧਰ ਦੇ ਸਿਆਸਤਦਾਨ ਸਨ। ਉਹ ਅੱਠ ਵਾਰ ਲੋਕ ਸਭਾ ਸਾਂਸਦ ਬਣੇ, ਦੇਸ਼ ਦੇ ਗ੍ਰਹਿ ਮੰਤਰੀ ਤੇ ਰੇਲ ਮੰਤਰੀ ਰਹੇ। ਬਿਹਾਰ ਦੇ ਰਾਜਪਾਲ ਤੇ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਰਹੇ। ਉਨ੍ਹਾਂ ਨੇ 1982 ਦੇ ਦਿੱਲੀ ਏਸ਼ੀਆਈ ਖੇਡਾਂ ਦੇ ਆਯੋਜਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਵੀਡੀਓ ਲਈ ਕਲਿੱਕ ਕਰੋ -:
























